ਪੰਜਾਬ ਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਹੈ | ਇਸ ਵਾਰ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਕਈ ਹੋਰ ਨਵੀਆਂ ਪਾਰਟੀਆਂ ਵੀ ਚੋਣ ਮੈਦਾਨ ਚ ਹਨ ਜਿਵੇ ਕੇ ਪੰਜਾਬ ਲੋਕ ਕਾਂਗਰਸ, ਅਕਾਲੀ ਦਲ (ਢੀਂਡਸਾ), ਸੰਜੁਕਤ ਸਮਾਜ ਮੋਰਚਾ ਅਤੇ ਕਈ ਹੋਰ | ਸਾਰੀਆਂ ਸਿਆਸੀ ਪਾਰਟੀਆਂ ਨੇ ਲਗਭਗ ਆਪਣੇ ਆਪਣੇ ਉਮੀਦਵਾਰ ਦੇ ਐਲਾਨ ਕਰ ਦਿੱਤੇ ਹਨ | ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣਾ ਆਪਣਾ ਚੋਣ ਪ੍ਰਚਾਰ ਪਿੰਡਾਂ ਅਤੇ ਸ਼ਹਿਰਾਂ ਚ ਕਰ ਰਹੇ ਹਨ | ਆਮ ਆਦਮੀ ਪਾਰਟੀ ਦੀ ਜੇ ਕਰ ਗੱਲ ਕਰੀਏ ਤਾਂ ਪੰਜਾਬ ਚ ਆਪ ਦੀ ਪੂਰੀ ਹਵਾ ਬਣੀ ਹੋਈ ਹੈ | ਪਿਛਲੇ ਦਿਨੀ ਜਲੰਧਰ ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਸ਼੍ਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੈਂਸ ਕੀਤੀ ਜਿਸ ਵਿਚ ਪੰਜਾਬ ਦੇ ਲੋਕਾਂ ਲਈ ਆਪ ਦੀ ਸਰਕਾਰ ਬਣਨ ਤੇ ਕਾਫੀ ਸਾਰੇ ਏਜੰਡਿਆਂ ਬਾਰੇ ਗੱਲ ਕੀਤੀ |

ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਬਾਦਲ ਪਰਿਵਾਰ ਨੂੰ 19 ਸਾਲ ਅਤੇ ਕਾਂਗਰਸ ਨੂੰ 26 ਸਾਲ ਦਿੱਤੇ ਹਨ। ਰਵਾਇਤੀ ਪਾਰਟੀਆਂ ਦਾ ਸੱਤਾ ਦਾ ਵਪਾਰ ਹੈ। ਭ੍ਰਿਸ਼ਟਾਚਾਰ ਅਤੇ ਮਾਫੀਆ ਉਨ੍ਹਾਂ ਦੀ ਰਾਜਨੀਤੀ ਦਾ ਹਿੱਸਾ ਹਨ। ਇਸ ਲਈ ਉਸ ਨੂੰ ਵੋਟ ਪਾਉਣ ਨਾਲ ਕਦੇ ਵੀ ਬਦਲਾਅ ਨਹੀਂ ਆਵੇਗਾ। ਉਨ੍ਹਾਂ ਲੋਕਾਂ ਨੇ ਇਨ੍ਹਾਂ ਸਾਲਾਂ ਵਿੱਚ ਜੋ ਕਰਨਾ ਸੀ, ਕਰ ਲਿਆ। ਅਸੀਂ ਰਾਜਨੀਤੀ ਵਿੱਚ ਨਵੇਂ ਹਾਂ। ਸਾਡੇ ਕੋਲ ਨਵੇਂ ਲੋਕ, ਨਵੀਂ ਸ਼ਕਤੀ ਅਤੇ ਨਵੀਆਂ ਯੋਜਨਾਵਾਂ ਹਨ। ਸਾਨੂੰ ਸਿਰਫ ਪੰਜ ਸਾਲ ਦਿਓ। ਜੇਕਰ ਅਸੀਂ ਚੰਗਾ ਕੰਮ ਨਹੀਂ ਕੀਤਾ ਤਾਂ ਅਗਲੀ ਵਾਰ ਮੈਂ ਤੇ ਭਗਵੰਤ ਮਾਨ ਤੁਹਾਡੇ ਕੋਲੋਂ ਵੋਟਾਂ ਮੰਗਣ ਨਹੀਂ ਆਵਾਂਗਾ ।
ਇਹ ਵੀ ਪੜ੍ਹੋ :
- National Basketball Association (NBA) ਚ’ ਹੋਈ ਟਿੱਬਿਆਂ ਦੇ ਪੁੱਤ ਹਰਜੀਤ ਸਿੰਘ ਦੀ ਚੋਣ
- ਪ੍ਰੋਗਰਾਮ “ਰੰਗ ਪੰਜਾਬ ਦੇ” ਨਾਮ ਹੇਠ 3 ਮਹੀਨਿਆਂ ਚ ਕਰਵਾਏ ਗਏ ਸੀ ਲਗਭਗ 250 ਤੋਂ ਵੱਧ ਖੁਲੇ ਅਖਾੜੇ – ਪੜ੍ਹੋ ਪੂਰੀ ਖਬਰ
- ਪੰਜਾਬ ਚ ਗੈਂਗਸਟਰਾਂ ਤੇ ਕੱਸਿਆ ਸ਼ਿਕੰਜਾ – ਸੂਬੇ ‘ਚ AGTF ਦੀਆਂ 8 ਯੂਨਿਟਾਂ ਹੋਣਗੀਆਂ ਤਾਇਨਾਤ – Punjab News
- Sidhu Moose Wala ਨੂੰ ਇਨਸਾਫ ਦਵਾਉਣ ਲਈ ਕੀਤਾ ਗਿਆ ਕੈਂਡਲ ਮਾਰਚ , ਪੰਜਾਬ ਕਾਂਗਰਸ ਦੇ ਦਿਗਜ ਲੀਡਰ ਵੀ ਕੈਂਡਲ ਮਾਰਚ ਦਾ ਬਣੇ ਹਿੱਸਾ
- ਆਖਿਰ ਕਿਉਂ ਹੋਈ Sidhu Moose Wala ਦੇ ਪੋਸਟ ਮਾਰਟਮ ਵਿਚ ਦੇਰੀ – ਕਦੋਂ ਹੋਵੇਗਾ ਸਿੱਧੂ ਦੀ ਦੇਹ ਦਾ ਸਸਕਾਰ ? ਪੜ੍ਹੋ ਪੂਰੀ ਖਬਰ
- ਕੈਨੇਡਾ ਨੇ ਕੀਤਾ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ – ਹੋ ਜੋ ਪੰਜਾਬੀਓ ਤਿਆਰ ਕੈਨੇਡਾ ਜਾਣ ਲਈ