Punjab News – Actors Hobi Dhaliwal and Mahi Gill grabbed the skirt of BJP
ਵੈੱਬ ਡੈਸਕ : ਪੰਜਾਬ ਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ | ਜਿਥੇ ਵੱਡੇ ਵੱਡੇ ਲੀਡਰ ਆਪਣੀਆਂ ਪਾਰਟੀਆਂ ਛੱਡ ਦੂਜਿਆਂ ਚ ਸ਼ਾਮਿਲ ਹੋ ਰਹੇ ਹਨ | ਉਥੇ ਪੰਜਾਬੀ ਕਲਾਕਾਰ ਅਤੇ ਫ਼ਿਲਮੀ ਅਦਾਕਾਰ ਵੀ ਪਾਰਟੀਆਂ ਚ ਸ਼ਾਮਿਲ ਹੁੰਦੇ ਅਕਸਰ ਵੇਖੇ ਜਾਂਦੇ ਹਨ |
ਹਾਲ ਹੀ ਵਿਚ , ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹੌਬੀ ਧਾਲੀਵਾਲ ਅਤੇ ਮਾਹੀ ਗਿੱਲ ਨੇ ਭਾਜਪਾ ( ਬੀ.ਜੇ.ਪੀ ) ਚ ਆਪਣੀ ਐਂਟਰੀ ਮਾਰ ਲਈ ਹੈ | ਭਾਰਤੀ ਜਨਤਾ ਪਾਰਟੀ ਨੇ ਅੱਜ ਪ੍ਰੈਸ ਕਾਨਫਰੰਸ ਦੋਰਾਨ ਏਨਾ ਦੋਵੇ ਅਦਾਕਾਰਾਂ ਨੂੰ ਆਪਣੀ ਪਾਰਟੀ ਚ ਸ਼ਾਮਿਲ ਕੀਤਾ |

ਇਸ ਪ੍ਰੋਗਰਾਮ ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਸਮੂਲੀਅਤ ਕੀਤੀ ਅਤੇ ਦੋਵੇ ਅਦਾਕਾਰਾਂ ਨੂੰ ਗੁਲਦਸਤਾ ਭੇਂਟ ਕਰ ਕੇ ਭਾਜਪਾ ਚ ਸਵਾਗਤ ਕੀਤਾ | ਇਸ ਤੋਂ ਇਲਾਵਾ ਭਾਜਪਾ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸੇਖਵਾਤ , ਪੰਜਾਬ ਚੋਣ ਇੰਚਾਰਜ ਦੁਸ਼ਯੰਤ ਗੌਤਮ ਵੀ ਇਸ ਪ੍ਰੋਗਰਾਮ ਚ ਸ਼ਾਮਿਲ ਸਨ |
ਹੌਬੀ ਧਾਲੀਵਾਲ ਨੇ ਪਾਰਟੀ ਚ ਸ਼ਾਮਿਲ ਹੋਣ ਤੋਂ ਪਹਿਲਾਂ ਇਕ ਇੰਟਰਵਿਊ ਚ ਕਿਹਾ ਸੀ ਕਿ 3 ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਉਹ ਭਾਜਪਾ ਦੀ ਵਿਚਾਰਧਾਰਾ ਨਾਲ ਜੁੜੇ ਹਨ | ਇਥੇ ਇਹ ਵੀ ਦਸਣਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਹੌਬੀ ਧਾਲੀਵਾਲ ਆਪਣੀਆਂ ਕਈ ਇੰਟਰਵਿਊਜ਼ ਵਿਚ ਭਾਜਪਾ ਤੇ ਵਰਦੇ ਵੀ ਨਜਰ ਆਉਂਦੇ ਰਹੇ ਹਨ |
- National Basketball Association (NBA) ਚ’ ਹੋਈ ਟਿੱਬਿਆਂ ਦੇ ਪੁੱਤ ਹਰਜੀਤ ਸਿੰਘ ਦੀ ਚੋਣ
- ਪ੍ਰੋਗਰਾਮ “ਰੰਗ ਪੰਜਾਬ ਦੇ” ਨਾਮ ਹੇਠ 3 ਮਹੀਨਿਆਂ ਚ ਕਰਵਾਏ ਗਏ ਸੀ ਲਗਭਗ 250 ਤੋਂ ਵੱਧ ਖੁਲੇ ਅਖਾੜੇ – ਪੜ੍ਹੋ ਪੂਰੀ ਖਬਰ
- ਪੰਜਾਬ ਚ ਗੈਂਗਸਟਰਾਂ ਤੇ ਕੱਸਿਆ ਸ਼ਿਕੰਜਾ – ਸੂਬੇ ‘ਚ AGTF ਦੀਆਂ 8 ਯੂਨਿਟਾਂ ਹੋਣਗੀਆਂ ਤਾਇਨਾਤ – Punjab News
- Sidhu Moose Wala ਨੂੰ ਇਨਸਾਫ ਦਵਾਉਣ ਲਈ ਕੀਤਾ ਗਿਆ ਕੈਂਡਲ ਮਾਰਚ , ਪੰਜਾਬ ਕਾਂਗਰਸ ਦੇ ਦਿਗਜ ਲੀਡਰ ਵੀ ਕੈਂਡਲ ਮਾਰਚ ਦਾ ਬਣੇ ਹਿੱਸਾ
- ਆਖਿਰ ਕਿਉਂ ਹੋਈ Sidhu Moose Wala ਦੇ ਪੋਸਟ ਮਾਰਟਮ ਵਿਚ ਦੇਰੀ – ਕਦੋਂ ਹੋਵੇਗਾ ਸਿੱਧੂ ਦੀ ਦੇਹ ਦਾ ਸਸਕਾਰ ? ਪੜ੍ਹੋ ਪੂਰੀ ਖਬਰ
- ਕੈਨੇਡਾ ਨੇ ਕੀਤਾ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ – ਹੋ ਜੋ ਪੰਜਾਬੀਓ ਤਿਆਰ ਕੈਨੇਡਾ ਜਾਣ ਲਈ