ਬਠਿੰਡਾ : ਪਿਛਲੇ ਦਿਨੀ ਪੰਜਾਬ ਸਹਿ ਪ੍ਰਭਾਰੀ ਆਮ ਆਦਮੀ ਪਾਰਟੀ ਰਾਘਵ ਚੱਡਾ ਬਠਿੰਡੇ ਦੇ ਮੌੜ ਹਲਕੇ ਚ ਪਹੁੰਚੇ ਸਨ | ਮੌੜ ਹਲਕੇ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵੀਰ ਮਾਈਸਰਖਾਨਾ ਦੇ ਹਕ਼ ਪ੍ਰਚਾਰ ਦੌਰਾਨ ਰਾਘਵ ਚੱਡਾ ਨੇ ਕਈ ਪਿੰਡਾਂ ਚ ਨੁਕੜ ਮੀਟੰਗਾਂ ਨੂੰ ਸੰਬੋਧਿਤ ਕੀਤਾ |
ਓਹਨਾ ਨੇ ਪ੍ਰਚਾਰ ਦੌਰਾਨ ਲੋਕਾਂ ਨੂੰ ਇਕ ਮੌਕਾ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਸੁਖਵੀਰ ਮਾਈਸਰਖਾਨਾ ਮੇਰਾ ਛੋਟਾ ਭਰਾ ਹੈ , ਇਹਨੂੰ ਮੌੜ ਹਲਕੇ ਚੋ ਭਾਰੀ ਬਹੁਮਤ ਨਾਲ ਜਿਤਾ ਦਿਓ ਅਤੇ ਭਗਵੰਤ ਦੇ ਮੁਖ ਮੰਤਰੀ ਬਣਨ ਚ ਆਪਣਾ ਸਹਿਯੋਗ ਦਿਓ | ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਚੇਹਰਾ ਭਗਵੰਤ ਮਾਨ ਬਾਰੇ ਬੋਲਦਿਆਂ ਰਾਘਵ ਚੱਡਾ ਨੇ ਕਿਹਾ ਕੇ ਭਗਵੰਤ ਮਾਨ ਇਕ ਇਮਾਨਦਾਰ ਲੀਡਰ ਹਨ ਅਤੇ ਭਗਵੰਤ ਮਾਨ ਤੋਂ ਵਧੀਆ ਮੁਖ ਮੰਤਰੀ ਪੰਜਾਬ ਨੂੰ ਨਹੀਂ ਮਿਲ ਸਕਦਾ |
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਓਹਨਾ ਨੇ ਕੇਜਰੀਵਾਲ ਦੇ ਦਿੱਲੀ ਚ ਕੀਤੇ ਹੋਏ ਕੰਮਾਂ ਦੀ ਪ੍ਰਸੰਸਾਂ ਕੀਤੀ ਹੈ | ਇਸ ਤੋਂ ਇਲਾਵਾ ਰਾਘਵ ਚੱਡਾ ਨੇ ਪੰਜਾਬ ਦੇ ਵਿਰੋਧੀ ਧਿਰ ਲੀਡਰਾਂ ਨੂੰ ਖਰੀਆਂ ਖਰੀਆਂ ਸੁਣਾਈਆਂ |
ਪੰਜਾਬ ਦੇ ਸਾਬਕਾ ਮੁਖ ਮੰਤਰੀ ਚੰਨੀ ਨੂੰ ਓਹਨਾ ਨੇ ਸਵਾਲ ਕਰਦੇ ਹੋਏ ਕਿਹਾ ਕੇ “ਤੁਸੀਂ ਕਿਹਾ ਸੀ ਵੀ ਸਾਡੀ ਸਰਕਾਰ ਨੇ 36000 ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਹਨ, ਮੈਨੂੰ ਇਕ ਵੀ ਮੁਲਾਜ਼ਮ ਦਾ ਨਾਮ ਦਸੋ ਜਿਹੜਾ ਤੁਸੀਂ ਪੱਕਾ ਕੀਤਾ ਹੋਵੇ ” | ਉਸ ਤੋਂ ਬਾਅਦ ਓਹਨਾ ਨੇ ਬੀ.ਜੀ.ਪੀ , ਮੋਦੀ ਅਤੇ ਕੈਪਟਨ ਬਾਰੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕੇ “ਇਹ ਸਾਰੇ ਲੀਡਰ ਪੰਜਾਬ ਦੀ ਚੋਣਾਂ ਚ ਇਸ ਸਮੇ ਜ਼ੀਰੋ ਹਨ ” |
