Candle march to bring justice to Sidhu Moose Wala in Mansa

ਮਾਨਸਾ : ਪਿਛਲੇ ਦਿਨੀ ਪੰਜਾਬੀ ਇੰਡਸਟਰੀ ਦੇ 5911 ਜਾਣੀ ਕੇ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਜਿਸ ਕਾਰਣ ਸਿੱਧੂ ਮੂਸੇ ਵਾਲਾ ਦੇ ਸਮਰਥਕ ਅਤੇ ਪਰਿਵਾਰ ਇੱਕ ਡੂੰਗੇ ਦੁੱਖ ਵਿਚ ਹਨ | ਤਮਾਮ ਲੋਕਾਂ ਵਲੋਂ ਲਗਾਤਾਰ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਦੋਸ਼ੀਆਂ ਨੂੰ ਫੜਨ ਲਈ ਦਬਾ ਬਣਾਇਆ ਜਾ ਰਿਹਾ ਹੈ |
ਜਾਣਕਾਰੀ ਮੁਤਾਬਿਕ , ਬੀਤੇ ਐਤਵਾਰ ਨੂੰ ਸਿੱਧੂ ਮੂਸੇ ਵਾਲਾ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਜਾਂਦੀ ਹੈ | ਉਸ ਤੋਂ ਬਾਅਦ ਸਿੱਧੂ ਦੇ ਸਮਰਥਕਾਂ , ਮਾਨਸਾ ਦੇ ਤਮਾਮ ਲੋਕਾਂ ਅਤੇ ਪਰਿਵਾਰ ਵਲੋਂ ਪੂਰਾ ਮਾਨਸਾ ਸ਼ਹਿਰ ਬੰਦ ਰੱਖਣ ਦਾ ਫੈਸਲਾ ਲਿਆ ਜਾਂਦਾ ਹੈ | ਲੋਕਾਂ ਦੇ ਗੁਸੇ ਨੂੰ ਵੇਖਦੇ ਆਂ ਪੁਲਿਸ ਪ੍ਰਸ਼ਾਸਨ ਵੀ ਪੂਰੀ ਚੌਕਸੀ ਵਰਤਦਾ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਦਾ ਹੈ |
ਵੇਖੋ ਵੀਡੀਓ ਜਦੋ ਸਿੱਧੂ ਮੂਸੇ ਵਾਲੇ ਨੇ ਸਟੇਜ ਤੋਂ ਮਾਰੀ ਸੀ ਥਾਪੀ
ਚੰਡੀਗੜ੍ਹ ਪੱਬ ਚ ਕਿਵੇਂ ਪਈਆਂ ਸੀ ਸਿੱਧੂ ਮੂਸੇ ਵਾਲੇ ਨੇ ਧਮਾਲਾਂ – ਵੇਖੋ ਪੂਰੀ ਵੀਡੀਓ
ਸ਼ਾਮੀ ਸਿੱਧੂ ਮੂਸੇ ਵਾਲਾ ਦੇ ਪੋਸਟ ਮਾਰਟਮ ਤੋਂ ਬਾਅਦ ਸਿੱਧੂ ਦੇ ਸਮਰੱਥਕਾਂ ਅਤੇ ਪੰਜਾਬ ਕਾਂਗਰਸ ਦੇ ਲੀਡਰਾਂ ਵਲੋਂ ਮਾਨਸਾ ਸ਼ਹਿਰ ਚ ਸਿੱਧੂ ਨੂੰ ਇਨਸਾਫ ਦਵਾਉਣ ਲਈ ਇੱਕ ਕੈਂਡਲ ਮਾਰਚ ਕੀਤਾ ਜਾਂਦਾ ਹੈ | ਇਸ ਕੈਂਡਲ ਮਾਰਚ ਚ ਤਮਾਮ ਉਹ ਲੋਕ ਸਿਰਕਤ ਕਰਦੇ ਹਨ ਜਿਨ੍ਹਾਂ ਦੇ ਦਿਲਾਂ ਚ ਸਿੱਧੂ ਦੇ ਜਾਣ ਦਾ ਦੁੱਖ ਹੈ | ਲੋਕਾਂ ਸਮੇਤ ਪੰਜਾਬ ਕਾਂਗਰਸ ਦੇ ਕਈ ਲੀਡਰ ਜਿਵੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਮੇਤ ਹੋਰ ਕਈ ਆਗੂ ਭਾਰਤ ਭੂਸ਼ਣ, ਕੁਲਵੀਰ ਜੀਰਾ, ਅਜਾਇਬ ਸਿੰਘ ਭੱਟੀ, ਵਿਕਰਮ ਵਿਕੀ, ਮੋਫਰ ਪਰਿਵਾਰ ਆਦਿ ਇਸ ਕੈਂਡਲ ਮਾਰਚ ਦਾ ਹਿੱਸਾ ਬਣੇ |

ਇਹ ਕੈਂਡਲ ਮਾਰਚ 12 ਹੱਟਾਂ ਚੌਂਕ ਤੋਂ ਸ਼ੁਰੂ ਹੁੰਦਾ ਹੋਇਆ ਸਿਵਲ ਹਸਪਤਾਲ ਜਾ ਕੇ ਖਤਮ ਹੁੰਦਾ ਹੈ | ਕੈਂਡਲ ਮਾਰਚ ਦੌਰਾਨ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲਦ ਸਿੱਧੂ ਮੂਸੇ ਵਾਲਾ ਦੇ ਕਾਤਿਲਾਂ ਨੂੰ ਫੜ੍ਹ ਕੇ ਸਿੱਧੂ ਮੂਸੇ ਵਾਲਾ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ |