ਮੌਜੂਦਾ ਅਕਾਲੀ ਤੇ ਕਾਂਗਰਸੀ ਪੰਚਾਇਤਾਂ ਹੋ ਰਹੀਆਂ ਨੇ ‘ਆਪ’ ਚ ਸ਼ਾਮਿਲ , ਸੁਖਵੀਰ ਮਾਈਸਰਖਾਨਾ ਨੂੰ ਮਿਲ ਰਿਹਾ ਲੋਕਾਂ ਵਲੋਂ ਭਰਵਾਂ ਹੁੰਗਾਰਾ

ਬਠਿੰਡਾ : ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਜੇ ਕਰ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਵਲੋਂ ਪੰਜਾਬ ਦੇ ਵੱਖ ਜਿਲਿਆਂ ਚ ਆਪਣਾ ਚੋਣ ਪ੍ਰਚਾਰ ਜੋਰਾਂ ਤੇ ਚਲ ਰਿਹਾ ਹੈ | ਆਦਰਸ਼ ਚੋਣ ਜਾਬਤਾ ਵੀ ਪਿਛਲੇ ਦਿਨੀ ਲਗਾ ਦਿੱਤਾ ਗਿਆ ਸੀ | ਇਸ ਵਾਰ ਅਕਾਲੀ ਦਲ ਬਾਦਲ , ਪੰਜਾਬ ਕਾਂਗਰਸ , ਆਮ ਆਦਮੀ ਪਾਰਟੀ , ਬੀ.ਜੇ.ਪੀ ਸਮੇਤ ਹੋਰ ਕਈ ਨਵੀਆਂ ਪਾਰਟੀਆਂ ਦੇ ਉਮੀਦਵਾਰ ਵੀ ਚੋਣਾਂ ਲੜ੍ਹ ਰਹੇ ਹਨ | ਬਠਿੰਡਾ ਜਿਲੇ ਚ ਪੈਂਦੀ ਮੌੜ ਹਲਕੇ ਸੀਟ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ | ਮੌੜ ਵਿਧਾਨ ਸਭਾ ਹਲਕੇ ਤੋਂ ਚਾਰ ਪਾਰਟੀਆਂ ਨੇ ਆਪਣੇ ਉਮੀਦਵਾਰਾ ਦਾ ਐਲਾਨ ਕਰ ਦਿੱਤਾ ਗਿਆ ਹੈ | ਆਮ ਆਦਮੀ ਪਾਰਟੀ ਤੋਂ ਸੁਖਵੀਰ ਸਿੰਘ ਮਾਈਸਰਖਾਨਾ, ਅਕਾਲੀ ਦਲ (ਬਾਦਲ) ਤੋਂ ਜਗਮੀਤ ਬਰਾੜ, ਕਾਂਗਰਸ ਤੋਂ ਸ਼੍ਰੀਮਤੀ ਮਨੋਜ ਬਾਲਾ ਅਤੇ ਐੱਸ.ਐੱਸ.ਐਮ ਤੋਂ ਲਖਵੀਰ ਸਿੰਘ ਲੱਖਾ ( ਲੱਖਾ ਸਿਧਾਣਾ) ਚੋਣਾਂ ਦੇ ਮੈਦਾਨ ਚ ਹਨ | ਪੂਰੇ ਪੰਜਾਬ ਦੀ ਅੱਖ ਮੌੜ ਹਲਕੇ ਤੇ ਟਿੱਕੀ ਹੋਈ ਹੈ |

ਚੋਣਾਂ ਦੇ ਸਮੇਂ ਜਿਵੇ ਵੱਡੇ ਵੱਡੇ ਲੀਡਰ ਇਕ ਪਾਰਟੀ ਛੱਡ ਦੂਜੀ ਪਾਰਟੀ ਚ ਜਾਂਦੇ ਹਨ ਓਵੇ ਹੀ ਵੋਟਰਾਂ ਦਾ ਵੀ ਇਕ ਪਾਰਟੀ ਛੱਡ ਦੂਜੀ ਪਾਰਟੀ ਦੀ ਸਪੋਰਟ ਕਰਨਾ ਇਕ ਜਾਇਜ ਜਹੀ ਗੱਲ ਹੁੰਦੀ ਹੈ | ਮੌੜ ਹਲਕੇ ਦੀ ਗ੍ਰਾਉੰਡ ਰਿਪੋਰਟ ਦੇ ਹਿਸਾਬ ਨਾਲ ਜੋ ਟੱਕਰ ਹੈ ਉਹ ਆਮ ਆਦਮੀ ਪਾਰਟੀ ਅਤੇ ਐੱਸ.ਐੱਸ.ਐਮ ਪਾਰਟੀ ਦੇ ਉਮੀਦਵਾਰਾਂ ਵਿਚ ਹੈ |

sukhveer maiserkhan vs lakha sidhana
Lakha Sidhana & Sukhveer Maiserkhana

ਮੌੜ ਹਲਕੇ ਚ ਆਮ ਆਦਮੀ ਪਾਰਟੀ ਦਾ ਗ੍ਰਾਫ ਦੂਜੀਆਂ ਪਾਰਟੀਆਂ ਤੋਂ ਉਚਾ ਜਾਂਦਾ ਨਜਰ ਆ ਰਿਹਾ ਹੈ | ਪਿਛਲੇ ਦਿਨਾਂ ਤੋਂ ਮੌੜ ਹਲਕੇ ਦੀ ਕਈ ਪਿੰਡਾਂ ਚੋ ਕੱਟੜ ਅਕਾਲੀ ਅਤੇ ਕਾਂਗਰਸੀ ਪਰਿਵਾਰਾਂ ਨੇ ਆਪ ਦੀਆਂ ਸਾਡੀ ਸੁਥਰੀਆਂ ਨੀਤੀਆਂ ਅਤੇ ਦਿੱਲੀ ਚ ਕੀਤੇ ਹੋਏ ਕੰਮ ਵੇਖ ਆਪ ਦਾ ਫੜ ਲਿਆ ਹੈ | ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵੀਰ ਮਾਈਸਰਖਾਨਾ ਉਹਨਾਂ ਪਰਿਵਾਰਾਂ ਨੂੰ ਪਿੰਡ ਪਿੰਡ ਘਰ ਘਰ ਜਾ ਕੇ ਆਪ ਚ ਸ਼ਾਮਿਲ ਕਰਵਾ ਰਹੇ ਹਨ |

family joins aap in maur halka
Akali & Congressi families joins Aam Aadmi Party

ਜਾਣਕਾਰੀ ਅਨੁਸਾਰ , ਮੌੜ ਹਲਕੇ ਚ ਪੈਂਦੇ ਪਿੰਡ ਜਿਵੇ ਕੋਟੜਾ ਕੌੜਾ, ਪੀਰਕੋਟ, ਬਾਲਿਆਂਵਾਲੀ,ਭੈਣੀ ਚੂਹੜ , ਖੋਖਰ , ਕੋਟਭਾਰਾ , ਕੋਟਲੀ ਖੁਰਦ , ਕੁੱਤੀਵਾਲ ਖੁਰਦ , ਥਮਨਗੜ੍ਹ ਆਦਿ ਪਿੰਡਾਂ ਚੋ ਸੈਂਕੜੇ ਅਕਾਲੀ ਅਤੇ ਕਾਂਗਰਸੀ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦੇ ਹਕ਼ ਚ ਆਪਣੀ ਅਵਾਜ ਬੁਲੰਦ ਕਰਨ ਦਾ ਵਾਦਾ ਸੁਖਵੀਰ ਸਿੰਘ ਮਾਈਸਰਖਾਨਾ ਨਾਲ ਕੀਤਾ | ਕਈ ਪਿੰਡਾਂ ਚੋ ਮੌਜੂਦਾ ਸਰਪੰਚ ਅਤੇ ਮੈਂਬਰ ਵੀ ਆਪ ਦੇ ਕਾਫ਼ਿਲੇ ਚ ਸ਼ਾਮਿਲ ਹੋਏ ਹਨ |

sukhveer singh maiserkhana
Sukhveer Singh Maiser Khana – Candidate AAP for Maur Vidhan Sabha Halka

ਆਮ ਆਦਮੀ ਪਾਰਟੀ ਵਲੋਂ ਸੁਖਵੀਰ ਸਿੰਘ ਮਾਈਸਰਖਾਨਾ ਮੌੜ ਦੇ ਪਿੰਡਾਂ ਅਤੇ ਕਸਬਿਆਂ ਵਿਚ ਦਿਨ ਰਾਤ ਇਕ ਕਰ ਕੇ ਲੋਕਾਂ ਨੂੰ ਆਪਣੀ ਪਾਰਟੀ ਦੇ ਏਜੰਡਿਆਂ ਅਤੇ ਨੀਤੀਆਂ ਤੋਂ ਜਾਣੂ ਕਰਵਾ ਰਿਹਾ ਹੈ | ਮੌੜ ਹਲਕੇ ਦੇ ਲੋਕ ਵੀ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਆਪੋ ਆਪਣੇ ਪਿੰਡਾਂ ਅਤੇ ਘਰਾਂ ਚ ਬੁਲਾ ਕੇ ਲੱਡੂਆਂ ਤੇ ਕੇਲਿਆਂ ਨਾ ਤੋਲ ਰਹੇਂ ਨੇ ਅਤੇ ਆਮ ਆਦਮੀ ਪਾਰਟੀ ਦੇ ਹਕ਼ ਚ ਖੜਨ ਦਾ ਨਾਹਰਾ ਮਾਰ ਰਹੇ ਨੇ | ਲੋਕ ਆਪ ਮੁਹਾਰੇ ਪੰਜਾਬ ਚ ਇਕ ਨਵਾਂ ਸਿਆਸੀ ਬਦਲਾਵ ਲੈ ਕੇ ਆਉਣ ਦੀ ਤਿਆਰੀ ਚ ਹਨ |

If you like then share this :

Related Posts

Leave a Reply

Your email address will not be published.