Jalandhar Punjab

ਜਲੰਧਰ ਚ ਹੜਾਂ ਵਾਲੀ ਸਤਿਥੀ , 80 ਤੋਂ ਵੱਧ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ

ਜਲੰਧਰ : ਭਾਰੀ ਮੀਹ ਦੇ ਕਾਰਣ ਭਾਖੜਾ ਡੈਮ ਚੋ ਪਾਣੀ ਛਡਿਆ ਗਿਆ ਸੀ ਜਿਸ ਕਾਰਣ ਜਲੰਧਰ ਚ ਪੈਂਦੇ 80 ਤੋਂ ਵੱਧ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਇਹ ਹੁਕਮ ਜਲੰਧਰ ਦੇ ਡਿਪਟੀ ਕਮਸ਼ਿਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਜਾਰੀ ਕੀਤੇ ਗਏ ਹਨ |

ਇਹ ਵੀ ਪੜ੍ਹੋ :

ਇਹ ਪਿੰਡਾਂ ਵਿਚ ਨਕੋਦਰ , ਸ਼ਾਹਕੋਟ ਅਤੇ ਫਿਲੌਰ ਦੇ ਪਿੰਡ ਸ਼ਾਮਿਲ ਹਨ | ਜਾਣਕਾਰੀ ਅਨੁਸਾਰ , ਰੋਪੜ ਹੈੱਡਵਰਕਸ ਚੋ 2 ਲੱਖ ਕਿਓਸਕ ਤੋਂ ਵੱਧ ਪਾਣੀ ਛੱਡ ਦਿੱਤਾ ਗਿਆ ਹੈ ਜਿਸ ਕਾਰਣ ਜਲੰਧਰ ਚ ਹੜਾਂ ਦੀ ਆਂਚ ਆ ਸਕਦੀ ਹੈ | ਜਿਲਾਂ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ | ਨਕੋਦਰ , ਸ਼ਾਹਕੋਟ ਅਤੇ ਫਿਲੌਰ ਇਲਾਕਿਆਂ ਚ ਹਾਈ ਅਲਰਟ ਜਾਰੀ ਕਰ ਦਿੱਤੇ ਗਏ ਹਨ | ਸਿਹਤ ਵਿਭਾਗ ਦੀਆਂ ਟੀਮਾਂ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ ਅਤੇ ਇਸ ਦੇ ਨਾਲ ਨਾਲ ਗੋਤਾਖੋਰਾਂ ਦੀਆਂ ਟੀਮਾਂ ਨੂੰ ਵੀ ਤਿਆਰ ਰਹਿਣ ਦੇ ਹੁਕਮ ਦਿਤੇ ਗਏ ਹਨ |

Facebook Comments

Leave a Reply