Famous Bollywood actress Katrina Kaif is getting married with vicky kaushal – Entertainment News
ਬਾਲੀਵੁੱਡ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਸਾਰੇ ਫ਼ੈਨਜ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਭੀਨੇਤਰੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਉਡੀਕ ਕਰ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਦਸੰਬਰ ਦੇ ਦੂਜੇ ਹਫਤੇ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ਅਤੇ ਦੋਵਾਂ ਪਰਿਵਾਰਾਂ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਹੁਣ ਤੱਕ ਕੈਟਰੀਨਾ ਅਤੇ ਵਿੱਕੀ ਨੇ ਆਪਣੇ ਰਿਸ਼ਤੇ ਜਾਂ ਵਿਆਹ ਦੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਦੋਵੇਂ ਆਪਣੇ ਰਿਸ਼ਤੇ ‘ਤੇ ਚੁੱਪੀ ਸਾਧ ਰਹੇ ਹਨ। ਅਜਿਹੇ ‘ਚ ਹੁਣ ਖਬਰ ਆ ਰਹੀ ਹੈ ਕਿ ਦੋਵੇਂ ਜਲਦ ਹੀ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰਦੇ ਹੋਏ ਆਪਣੇ ਵਿਆਹ ਦਾ ਐਲਾਨ ਕਰਨਗੇ, ਜਿਸ ਨਾਲ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹੋਣਗੇ।

ਰਿਪੋਰਟ ਮੁਤਾਬਕ ਕੈਟਰੀਨਾ ਅਤੇ ਵਿੱਕੀ ਦੇ ਕਰੀਬੀ ਸੂਤਰ ਨੇ ਕਿਹਾ ਹੈ ਕਿ ਦੋਵੇ ਆਪਣੇ ਵਿਆਹ ਦੀ ਘੋਸ਼ਣਾ ਕਰਦੇ ਹੋਏ ਇੱਕ ਰਸਮੀ ਨੋਟ ਜਾਰੀ ਕਰਨਗੇ । ਦੋਵੇਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਮੀਡੀਆ ਤੋਂ ਸ਼ੁਭਕਾਮਨਾਵਾਂ ਮੰਗਣਗੇ। ਇਸ ਤੋਂ ਇਲਾਵਾ ਦੋਵਾਂ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਵਿੱਕੀ ਅਤੇ ਕੈਟਰੀਨਾ ਦੋਵਾਂ ਦੇ ਮੀਡੀਆ ਨਾਲ ਬਹੁਤ ਚੰਗੇ ਸਬੰਧ ਹਨ ਅਤੇ ਉਹ ਆਪਣੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹਨ। ਅਜਿਹੇ ‘ਚ ਦੋਵੇਂ ਜਲਦ ਹੀ ਜਨਤਕ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਹਨ । ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀ ਰਸਮ 7 ਤੋਂ 9 ਦਸੰਬਰ ਤੱਕ ਰਾਜਸਥਾਨ ਦੇ ਸਵਾਈ ਮਾਧੋਪੁਰ ਸਿਕਸ ਸੈਂਸ ਫੋਰਟ ‘ਚ ਬਹੁਤ ਧੂਮ-ਧਾਮ ਨਾਲ ਹੋਣ ਜਾ ਰਹੀ ਹੈ।

ਦੀਵਾਲੀ ਦੇ ਖਾਸ ਮੌਕੇ ‘ਤੇ ਕਬੀਰ ਖਾਨ ਦੇ ਘਰ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਰੋਕਾ ਸੈਰੇਮਨੀ ਹੋਈ। ਰਿਪੋਰਟ ਮੁਤਾਬਕ ਇਸ ਸਮਾਰੋਹ ‘ਚ ਕੈਟਰੀਨਾ ਦੀ ਮਾਂ ਸੂਜ਼ਨ ਟਰਕੋਟ ਅਤੇ ਭੈਣ ਇਜ਼ਾਬੇਲ ਕੈਫ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਵਿੱਕੀ ਦੀ ਤਰਫੋਂ ਇਸ ਰੋਕਾ ਸਮਾਰੋਹ ਵਿੱਚ ਮਾਤਾ-ਪਿਤਾ ਸ਼ਿਆਮ ਕੌਸ਼ਲ ਅਤੇ ਵੀਨਾ ਕੌਸ਼ਲ ਅਤੇ ਭਰਾ ਸੰਨੀ ਕੌਸ਼ਲ ਮੌਜੂਦ ਸਨ।
