Punjab Sangrur

ਤਕਰੀਬਨ 5: 10 AM ਤੇ ਬੋਰਵੈਲ ਚ ਫਸੇ ਫਤਿਹਵੀਰ ਨੂੰ ਬਾਹਰ ਕੱਢ ਲਿਆ ਗਿਆ

ਸੰਗਰੂਰ : ਪਿਛਲੇ ਵੀਰਵਾਰ ਤੋਂ ਬੋਰਵੈਲ ਚ ਫਸੇ 2 ਸਾਲਾ ਮਾਸੂਮ ਫ਼ਤੇਹਵੀਰ ਨੂੰ ਅੱਜ ਸਵੇਰੇ ਬਾਹਰ ਕੱਢ ਲਿਆ ਗਿਆ | ਇਹ ਬੋਰਵੈਲ ਲਗਭਗ 150 ਫੁੱਟ ਡੂੰਗਾ ਸੀ ਪਰ ਫ਼ਤੇਹਵੀਰ ਇਸ ਵਿਚ 120 ਫੁੱਟ ਦੀ ਡੁੰਗਾਈ ਤੇ ਫਸਿਆ ਹੋਇਆ ਸੀ |

ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਜਾਰੀ ਸਨ | ਐਨ ਡੀ ਆਰ ਐੱਫ ਟੀਮ ਦੇ ਹੱਥ ਖੜੇ ਕਰਨ ਬਾਅਦ ਪੰਜਵੇ ਦਿਨ ਆਰਮੀ ਨੂੰ ਬੁਲਾਇਆ ਗਿਆ ਸੀ ਪਰ ਆਰਮੀ ਦੀ ਮਦਦ ਨਾਲ ਐਨ ਡੀ ਆਰ ਐੱਫ ਦੀ ਟੀਮ ਨੇ ਹੀ ਬੱਚੇ ਨੂੰ ਬੋਰਵੈਲ ਚੋ ਬਾਹਰ ਕੱਢ ਲਿਆ ਗਿਆ ਹੈ |

Advt

ਪਰ ਇਥੇ ਪ੍ਰਸ਼ਾਸਨ ਅਤੇ ਐਨ ਡੀ ਆਰ ਐੱਫ ਦੀਆਂ ਕਈ ਨਾਕਾਮੀਆਂ ਵੀ ਸਾਹਮਣੇ ਆਈਆਂ ਹਨ ਕਿਉਂ ਕੇ ਐਨ ਡੀ ਆਰ ਐੱਫ ਦੀ ਟੀਮ ਨਵੇਂ ਪੁੱਟੇ ਬੋਰਵੈਲ ਚੋ ਬੱਚੇ ਨੂੰ ਲੱਭਣ ਚ ਨਾਕਾਮ ਰਹੀ ਅਤੇ ਬੱਚੇ ਨੂੰ ਜਿਸ 9 ਇੰਚੀ ਬੋਰ ਚ ਡਿਗਿਆ ਸੀ ਉਸ ਵਿੱਚੋ ਹੀ ਬਾਹਰ ਕੀਤਾ ਗਿਆ ਹੈ | ਪ੍ਰਸ਼ਾਸਨ ਵਲੋਂ ਜੋ ਰੱਸੀ ਪਹਿਲੇ ਦਿਨ ਬੋਰ ਵਿਚ ਲਟਕਾਈ ਸੀ ਉਸ ਰੱਸੀ ਨਾਲ ਹੀ ਫਤਿਹਵੀਰ ਨੂੰ ਬਾਹਰ ਲਿਆਂਦਾ ਗਿਆ ਹੈ ਅਤੇ ਬਾਹਰ ਆਉਣ ਤੁਰੰਤ ਬਾਅਦ ਉਸ ਨੂੰ ਐਮਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਹੈ |

Facebook Comments

Leave a Reply