India Lifesyle

ਜਾਣੋ ਭਾਰਤ ਦੀ ਸਭ ਤੋਂ ਮਹਿੰਗੀ ਚਾਹ-ਪੱਤੀ ਬਾਰੇ , ਕਿਲੋ ਚਾਹ ਦੀ ਕੀਮਤ ਹੈ 50000 ਰੁਪਏ

ਗੁਹਾਟੀ : ਭਾਰਤ ਦੀ ਸਭ ਤੋਂ ਮਹਿੰਗੀ ਚਾਹ ਜਿਸ ਦਾ ਨਾਮ ” ਮਨੋਹਰੀ ਗੋਲ੍ਡ ਟੀ ” ਹੈ | ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਇਸ ਚਾਹ ਦੀ ਗੁਹਾਟੀ ਚਾਹ ਸੈਂਟਰ ਤੇ ਨਿਲਾਮੀ ਪੂਰੇ 50000 ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋਈ ਹੈ |

ਜਾਣਕਾਰੀ ਲਈ ਦੱਸ ਦੀਏ ਪਿਛਲੇ ਸਾਲ ਇਹ ਚਾਹ 39000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੀ ਗਈ ਸੀ ਪਰ ਅਰੁਣਾਚਲ ਪ੍ਰਦੇਸ਼ ਦੀ ਗੋਲਡਨ ਨੀਡਲ ਚਾਹ ਦੀ ਕਿਸਮਤ ਨੇ ਇਸ ਦਾ ਇਕ ਰਿਕਾਰਡ ਤੋੜ ਦਿੱਤਾ ਸੀ , ਜੋ ਉਸ ਸਮੇ 40000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ ਸੀ |

ਇਹ ਵੀ ਪੜ੍ਹੋ :

ਇਹ ਕੋਈ ਆਮ ਚਾਹ ਨਹੀਂ ਹੈ | ਇਸ ਨੂੰ ਬਣਾਉਣਾ ਬਹੁਤ ਔਖਾ ਹੈ | ਪਿਛਲੇ ਸਾਲ ਇਸ ਚਾਹ ਦੀ ਕੀਮਤ 39000 ਰੁਪਏ ਪ੍ਰਤੀ ਕਿਲੋ ਸੀ | ਅਸਲ ਵਿਚ ਇਹ ਚਾਹ ਛੋਟੀਆਂ ਛੋਟੀਆਂ ਕਲੀਆਂ ਤੋਂ ਬਣਾਈ ਜਾਂਦੀ ਹੈ ਨਾ ਕਿ ਪੱਤੀਆਂ ਤੋਂ | ਇਸ ਦਾ ਉਤਪਾਦਨ ਕਰਨ ਵਾਲੇ ਰਾਜਨ ਲੋਹੀਆ ਨੇ ਇਸ ਚਾਹ ਬਾਰੇ ਦੱਸਦੇ ਹੋਏ ਕਿਹਾ ਹੈ ਕਿ ਇਹ ਚਾਹ ਹੱਥਾਂ ਨਾਲ ਬਣਾਈ ਗਈ ਹੈ ਅਤੇ ਸਿਰਫ 5 ਕਿਲੋ ਚਾਹ ਹੀ ਬਣਾਈ ਗਈ ਹੈ | ਇਹ ਅਸਾਮ ਦੇ ਡਿਬਰਿਗੜ੍ਹ ਅਤੇ ਸਿਵਸਾਗਰ ਇਲਾਕੇ ਚ ਪਾਈ ਜਾਂਦੀ ਹੈ | ਨਿਲਾਮੀ ਚ ਉਸ ਨੇ ਇਹ ਚਾਹ ਸਿਰਫ 2 ਕਿਲੋ ਹੀ ਵੇਚੀ ਹੈ |

Facebook Comments

Leave a Reply