captain v/s bains
Political News Punjab

ਸਿਮਰਜੀਤ ਬੈਂਸ ਤੇ ਹੋਈ FIR ਦਾ ਮਾਮਲਾ ,ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਚੰਡੀਗੜ੍ਹ : ਲੋਕ ਇਨਸਾਫ ਪਾਰਟੀ ਦੇ ਲੀਡਰ ਸਿਮਰਜੀਤ ਬੈਂਸ ਪਿਛਲੇ ਦਿਨੀ ਬਟਾਲਾ ਚ ਇਕ FIR ਲਾਂਚ ਕੀਤੀ ਗਈ ਸੀ , ਜੋ ਕੇ ਬਟਾਲਾ ਦੇ ਡਿਪਟੀ ਕਮਸ਼ਿਨਰ ਨਾਲ ਸਿਮਰਜੀਤ ਬੈਂਸ ਦੀ ਤਿੱਖੀ ਬਹਿਸ ਕਾਰਣ ਹੋਈ ਸੀ | ਸਿਮਰਜੀਤ ਬੈਂਸ ਤੇ ਹੋਈ ਇਸ FIR ਨੇ ਪੰਜਾਬ ਦੀ ਸਿਆਸਤ ਵਿਚ ਭੁਚਾਲ ਲੈ ਆਂਦਾ ਹੈ|

ਇਸ ਮਾਮਲੇ ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ ਖੁਲਾਸਾ ਕੀਤਾ ਹੈ ਅਤੇ ਕਿਹਾ ਹੈ ਕਿ ਡੀ.ਸੀ ਨਾਲ ਹੋਈ ਬਦਸਲੂਕੀ ਦੀ ਵੀਡੀਓ ਵੇਖਣ ਤੋਂ ਬਾਅਦ ਮੈਂ ਹੀ ਬੈਂਸ ਤੇ FIR ਦਰਜ ਕਰਨ ਦੇ ਹੁਕਮ ਦਿੱਤੇ ਸਨ | ਕੈਪਟਨ ਨੇ ਖੁੱਲ ਕੇ ਬੋਲਦਿਆਂ ਕਿਹਾ ਕਿ ਮੈਂ ਡੀ.ਸੀ ਨਾਲ ਖੜਾ ਹਾਂ ਅਤੇ ਮੈਂ ਆਪਣੇ ਰਾਜ ਵਿਚ ਆਪਣੇ ਅਫਸਰਾਂ ਨਾਲ ਇਹਦਾ ਦਾ ਵਿਵਹਾਰ ਕਦੇ ਨਹੀਂ ਹੋਣ ਦੇਵਾਂਗਾ|

ਇਹ ਵੀ ਪੜ੍ਹੋ :

ਬੈਂਸ ਨੇ ਇਸ ਮਾਮਲੇ ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਤੇ ਇਲਜਾਮ ਲਗਾਏ ਕਿ ਇਹ FIR ਕਰਵਾ ਕੇ ਕੈਪਟਨ ਸਾਹਿਬ ਨੇ ਸਿਟੀ ਸੈਂਟਰ ਘੁੱਟਾਲੇ ਮਾਮਲੇ ਚ ਜੋ ਪਟੀਸ਼ਨ ਮੇਰੇ ਵਲੋਂ ਦਾਇਰ ਕੀਤੀ ਗਈ ਹੈ ਉਸ ਪਟੀਸ਼ਨ ਦਾ ਮੇਰੇ ਤੋਂ ਬਦਲਾ ਲਿਆ ਹੈ|

ਜਾਣਕਾਰੀ ਲਈ ਦੱਸ ਦੀਏ ਬੈਂਸ ਪਟਾਕਾ ਫੈਕਟਰੀ ਧਮਾਕੇ ਚ ਮਾਰੇ ਗਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਡੀ.ਸੀ ਦਫਤਰ ਗਏ ਸਨ | ਓਥੇ ਬੈਂਸ ਨੇ ਪੀੜਤ ਪਰਿਵਾਰ ਨਾਲ ਡੀ.ਸੀ ਵਲੋਂ ਕੀਤੀ ਬਦਸਲੂਕੀ ਖਿਲਾਫ ਅਵਾਜ ਬੁਲੰਦ ਕੀਤੀ ਸੀ | ਇਹ ਮਾਮਲਾ ਬੈਂਸ ਤੇ ਡੀ.ਸੀ ਨਾਲ ਕੀਤੀ ਬਦਸਲੂਕੀ ਕਾਰਣ ਕੀਤਾ ਗਿਆ ਹੈ | ਇਹ ਮਾਮਲਾ ਬਟਾਲਾ ਦੇ SDM ਬਲਵੀਰ ਸਿੰਘ ਡੀ ਸ਼ਿਕਾਇਤ ਤੇ ਬਟਾਲਾ ਕੀਤੀ ਥਾਣੇ ਚ ਕੀਤਾ ਗਿਆ ਹੈ|

ਇਹ ਵੀ ਪੜ੍ਹੋ :

Facebook Comments

Leave a Reply