Gurdas Maan
Entertainment Pollywood Punjab Video

ਗੁਰਦਾਸ ਮਾਨ ਨੇ ਆਪਣੇ ਸਟੇਜ ਸ਼ੋਅ ਦੌਰਾਨ ਦਰਸ਼ਕਾਂ ਨੂੰ ਕੱਢੀਆਂ ਗਾਲਾਂ – ਵੇਖੋ ਵੀਡੀਓ

ਵੈੱਬ ਡੈਸਕ : ਸੋਸ਼ਲ ਮੀਡਿਆ ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਗੁਰਦਾਸ ਮਾਨ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁਰਦਾਸ ਮਾਨ ਆਪਣੇ ਇਕ ਸਟੇਜ ਸ਼ੋਅ ਦੌਰਾਨ ਦਰਸ਼ਕਾਂ ਨੂੰ ਬੁਰਾ ਭਲਾ ਕਹਿੰਦੇ ਹੋਏ ਨਜਰ ਆ ਰਹੇ ਹਨ | ਇਹ ਵੀਡੀਓ ਸੋਸ਼ਲ ਮੀਡਿਆ ਅੱਗ ਵਾਂਗੂ ਫੈਲੀ ਹੋਈ ਹੈ |

ਵੀਡੀਓ ਵਿੱਚ ਗੁਰਦਾਸ ਮਾਨ ਆਪਣੀ ਸਟੇਜ ਤੇ ਖੜੇ ਹਨ ਅਤੇ ਸਟੇਜ ਸ਼ੋਅ ਵੇਖਣ ਆਏ ਦਰਸ਼ਕਾਂ ਵਿੱਚੋ ਕੁਝ ਦਰਸ਼ਕ ਗੁਰਦਾਸ ਮਾਨ ..ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ | ਗੁਰਦਾਸ ਮਾਨ ਖਿਲਾਫ ਇਹ ਨਾਅਰੇਬਾਜ਼ੀ ਓਹਨਾ ਵਲੋਂ ਇਕ ਇੰਟਰਵਿਊ ਵਿੱਚ ਦਿੱਤੇ ਗਏ ਵਿਵਾਦਿਤ ਬਿਆਨ ਦੇ ਕਾਰਣ ਹੋ ਰਹੀ ਹੈ | ਗੁਰਦਾਸ ਮਾਨ ਨੇ ਇਸ ਨਾਅਰੇਬਾਜ਼ੀ ਦਾ ਜਵਾਬ ਜਿਸ ਸ਼ਬਦਾਬਲੀ ਚ ਦਿੱਤਾ ਉਹ ਬਹੁਤ ਹੀ ਨਿੰਦਣਯੋਗ ਹੈ | ਇਸ ਵੀਡੀਓ ਚ ਗੁਰਦਾਸ ਮਾਨ ਸਰੇਆਮ ਆਪਣੀ ਸਟੇਜ ਤੋਂ ਦਰਸ਼ਕਾਂ ਨੂੰ ਬੁਰਾ ਭਲਾ ਬੋਲਦੇ ਨਜਰ ਆ ਰਹੇ ਹਨ | ਇਸ ਤਰਾਂ ਦੀ ਸ਼ਬਦਾਬਲੀ ਦੀ ਇਹਦਾ ਦੇ ਸਟਾਰ ਕਲਾਕਾਰ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ |

ਤੁਸੀਂ ਵੀ ਵੇਖੋ ਇਹ ਵੀਡੀਓ ..

Gurdas Maan Controversial Live Show

ਜਾਣਕਾਰੀ ਲਈ ਦੱਸ ਦੀਏ , ਗੁਰਦਾਸ ਮਾਨ ਨੇ ਇਕ ਇੰਟਰਵਿਊ ਚ ਪੰਜਾਬੀ ਬੋਲੀ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਸੀ , ਜਿਸ ਕਾਰਣ ਪੰਜਾਬ ਵਿੱਚ ਹੀ ਨਹੀਂ ਸਗੋਂ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਦੁਆਰਾ ਗੁਰਦਾਸ ਮਾਨ ਪ੍ਰਤੀ ਸੋਸ਼ਲ ਮੀਡਿਆ ਤੇ ਆਪਣਾ ਗੁੱਸਾ ਜਾਹਰ ਕੀਤਾ ਜਾ ਰਿਹਾ ਹੈ | ਗੁਰਦਾਸ ਮਾਨ ਨੇ ਇੰਟਰਵਿਊ ਦੌਰਾਨ ਕਿਹਾ ਕੇ ਭਾਰਤ ਦੀ ਇਕ ਭਾਸ਼ਾ ਹੋਣੀ ਚਾਹੀਂਦੀ ਹੈ | ਆਪਣੇ ਇਸ ਗੱਲਬਾਤ ਵਿੱਚ ਗੁਰਦਾਸ ਮਾਨ ਨੇ ਹਿੰਦੀ ਨੂੰ ਭਾਰਤ ਦੀ ਮਾਂ ਬੋਲੀ ਅਤੇ ਪੰਜਾਬੀ ਨੂੰ ਮਾਸੀ ਕਹਿ ਕੇ ਬੁਲਾਇਆ ਅਤੇ ਨਾਲ ਇਹ ਕਿਹਾ ਜਦੋ ਮਾਂ ਬੋਲੀ ਤੇ ਏਨਾ ਜ਼ੋਰ ਦਿੱਤਾ ਜਾਂਦਾ ਹੈ ਤਾਂ ਮਾਸੀ ਤੇ ਵੀ ਜ਼ੋਰ ਦੇਣਾ ਚਾਹੀਂਦਾ ਹੈ |

Advertisement :

nafs bathinda
NAFS Bathinda

ਗੁਰਦਾਸ ਮਾਨ ਦੇ ਇਸ ਬਿਆਨ ਦਾ ਸੋਸ਼ਲ ਮੀਡਿਆ ਤੇ ਪੰਜਾਬੀਆਂ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ | ਗੁਰਦਾਸ ਮਾਨ ਪੰਜਾਬੀ ਇੰਡਸਟਰੀ ਅਤੇ ਪੰਜਾਬੀ ਗੀਤਾਂ ਦੇ ਬਾਦਸ਼ਾਹ ਮੰਨੇ ਜਾਂਦੇ ਹਨ , ਅਤੇ ਆਪਣੇ ਗੀਤਾਂ ਚ ਆਪਣੀ ਮਿੱਟੀ ਨਾਲ ਜੁੜੇ ਰਹਿਣ ਦਾ ਸੁਨੇਹਾ ਵੀ ਦਿੰਦੇ ਹਨ | ਇਹਦਾ ਦੇ ਕਲਾਕਾਰ ਦੇ ਮੂੰਹ ਚੋਂ ਪੰਜਾਬੀ ਪ੍ਰਤੀ ਦਿੱਤੇ ਇਹਦਾ ਦੇ ਬਿਆਨ , ਇਕ ਸ਼ਰਮਨਾਕ ਗੱਲ ਹੈ | ਇਸ ਤੋਂ ਬਾਅਦ ਆਪਣੇ ਸਟੇਜ ਸ਼ੋਅ ਦੌਰਾਨ ਦਰਸ਼ਕਾਂ ਨੂੰ ਬੁਰਾ ਭਲਾ ਕਹਿਣਾ ਇਸ ਤੋਂ ਵੀ ਵੱਧ ਸ਼ਰਮਨਾਕ ਗੱਲ ਹੈ |

Facebook Comments

Leave a Reply