Harjit Singh R/O Village Bhaini Bagha has been selected in the National Basketball Association (NBA)- Exclusive Story
ਮਾਨਸਾ : ਮਾਨਸਾ ਦੀ ਮਿੱਟੀ ਨਿਰਾ ਖਰਾ ਸੋਨਾ ਉਗਲਦੀ ਹੈ । ਪੰਜਾਬੀ ਇੰਡਸਟਰੀ ਚ ਧੱਕ ਪਾਉਣ ਵਾਲੇ ਸਿੱਧੂ ਮੂਸੇ ਵਾਲੇ ਦੇ ਜਾਣ ਤੋਂ ਬਾਅਦ ਵੀ ਪੂਰੀ ਦੁਨੀਆ ਜਿਥੇ ਉਸਨੂੰ ਉਸਦੀ ਕਲਾ ਤੇ ਕਹਿਣੀ ਕਰ ਕੇ ਯਾਦ ਕਰ ਰਹੀ ਹੈ | ਉਸੇ ਮੂਸੇ ਪਿੰਡ ਤੋਂ ਮਸਾਂ ਹੀ 15 ਕੁ ਕਿਲੋਮੀਟਰ ਦੂਰ ਹੈ ਪਿੰਡ ਭੈਣੀ ਬਾਘਾ ਜਿਲਾ ਮਾਨਸਾ ! ਜਿਵੇਂ ਸੰਸਾਰਪੁਰ ਹਾਕੀ ਦੀ ਨਰਸਰੀ ਹੈ,ਝੰਡੂਕੇ ਵਾਲੀਵਾਲ ਦੀ ਖਾਣ ਹੈ,ਬਿਲਕੁਲ ਓਵੇਂ ਹੀ ਭੈਣੀ ਬਾਘੇ ਦੀ ਬਾਸਕਟਬਾਲ ਦੀਆਂ ਧੁੰਮਾਂ ਪੂਰੇ ਹਿੰਦੋਸਤਾਨ’ਚ ਪੈਂਦੀਆਂ ਹਨ।
ਗੁਰਲੇਜ਼ ਅਖਤਰ ਦੀ ਭੈਣ ਜੈਸਮੀਨ ਅਖਤਰ ਦਾ ਖੁਲਾ ਅਖਾੜਾ – ਵੇਖੋ ਵੀਡੀਓ
ਹਰਭਜਨ ਮਾਨ ਦਾ ਖੁਲਾ ਅਖਾੜਾ – ਪਿੰਡ ਵਿਲਾ ਬੱਜੂ ਜਿਲ੍ਹਾ ਅੰਮ੍ਰਿਤਸਰ ਸਾਹਿਬ
ਪਿੰਡ ਭੈਣੀ ਬਾਘਾ ਦਾ ਨਾਮ ਹੁਣ ਅੰਤਰਰਾਸ਼ਟਰੀ ਪੱਧਰ’ਤੇ ਚਮਕਣ ਜਾ ਰਿਹਾ ਹੈ ਕਿਉਂਕਿ ਇਸ ਪਿੰਡ ਦੇ 15 ਸਾਲਾਂ ਦੇ ਅੱਲ੍ਹੜ ਉਮਰ ਦੇ 6 ਫੁੱਟ 4 ਇੰਚ ਲੰਮੇ ਛਟੀ ਵਰਗੇ ਗੱਭਰੂ ਹਰਜੀਤ ਸਿੰਘ ਦੀ NBA ਅਕੈਡਮੀ ਹੋ ਗਈ ਹੈ। ਹਰਜੀਤ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ(ਮਾਨਸਾ)’ਚ 11 ਜਮਾਤਾਂ ਪੜੀਆਂ | ਹਰਜੀਤ ਆਪਣੇ ਹੀ ਪਿੰਡ ਦੇ ਕੋਚ ਪਰਮਿੰਦਰ ਸਿੰਘ ਬੱਬੀ ਦਾ ਚੰਡਿਆ ਸ਼ਾਗਿਰਦ ਹੈ । ਇਸ ਸਮੇਂ ਸਰਕਾਰੀ ਮਲਟੀਪਰਪਜ਼ ਸਕੂਲ ਪਟਿਆਲਾ ਵਿਖੇ ਬਾਰਵੀਂ’ਚ ਪੜ੍ਹ ਰਿਹਾ | ਹਰਜੀਤ ਨੂੰ ਮਸ਼ਹੂਰ ਬਾਸਕਟਬਾਲ ਕੋਚ ਅਮਰਜੋਤ ਸਿੰਘ ਨੇ ਅਗਲੇ ਗੁਰ ਸੁਣਾਏ।

ਹਰਜੀਤ ਸਿੰਘ ਦੇ ਜੇਕਰ ਆਪਾਂ ਪਰਿਵਾਰ ਦੀ ਗੱਲ ਕਰੀਏ ਤਾਂ ਹਰਜੀਤ ਸਿੰਘ ਪਿਤਾ ਜਗਤਾਰ ਸਿੰਘ ਦੇ ਘਰੇ ਬਹੁਤ ਹੀ ਸਧਾਰਨ ਜਿਮੀਂਦਾਰ ਪਰਿਵਾਰ ‘ਚ ਜਨਮਿਆ | ਹਰਜੀਤ ਸਿੰਘ ਨੇ ਆਪਣੀ ਪੜਾਈ ਦੇ ਨਾਲ ਨਾਲ ਪਿੰਡ ਵਿਚ ਹੀ ਬਾਸਕਟਬਾਲ ਖੇਡ ਖੇਡਣੀ ਸ਼ੁਰੂ ਕਰ ਦਿਤੀ ਸੀ | ਪਰਿਵਾਰ ਨਾਲ ਵੀ ਹਰਜੀਤ ਖੇਤ ਅਤੇ ਘਰ ਦੇ ਕੰਮਾਂ ਚ ਹੱਥ ਵਟਾਉਂਦਾ ਆ ਰਿਹਾ ਹੈ |

ਤਕਰੀਬਨ ਕੋਈ ਡੇਢ ਕੁ ਮਹੀਨੇ ਪਹਿਲਾਂ ਗੁਰੂ ਨਾਨਕ ਸਟੇਡੀਅਮ ਲੁਧਿਆਣੇ ਹਰਜੀਤ ਸਿੰਘ ਨੂੰ ਸ਼ਾਰਟ ਲਿਸਟ ਕੀਤਾ ਗਿਆ ਤੇ ਕੁਝ ਦਿਨ ਪਹਿਲਾਂ ਹੀ ਨੋਇਡਾ ਵਿਖੇ ਉਸਨੂੰ ਪੂਰੇ ਭਾਰਤ ਚੋਂ ਅਏ ਅੰਤਿਮ 12 ਖਿਡਾਰੀਆਂ ‘ਚ ਚੁਣਿਆ ਗਿਆ। NBA ਅਕੈਡਮੀ ‘ਚ ਸਿਖਲਾਈ ਪ੍ਰਾਪਤ ਕਰ ਹਰਜੀਤ ਜਦੋਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਲੀਗਾਂ ‘ਚ ਕਈ ਚੋਟੀ ਦੀਆਂ ਟੀਮ ਲਈ ਖੇਡ ਰਿਹਾ ਹੋਵੇਗਾ ਤਾਂ ਉਸਦੀ ਬਾਸਕਟ’ਚ ਪਾਈ ਬਾਲ ਦਾ ਮੁੱਲ ਕਰੋੜਾਂ ਦਾ ਹੋਵੇਗਾ।