Cooking Tips Health Tips

ਆਪਣੇ ਘਰ ਵਿੱਚ ਹੀ ਬਣਾਓ ਬਿਨਾ ਅੰਡੇ ਤੋਂ ਸੂਜੀ ਦਾ ਕੇਕ – ਜਾਣੋ ਸਮਾਨ ਅਤੇ ਬਣਾਉਣ ਦੀ ਵਿਧੀ ਬਾਰੇ

ਅਸੀਂ ਬਿਨਾਂ ਕਿਸੇ ਅੰਡੇ, ਖੰਡ, ਰੰਗ, ਫਲੇਅਵਰ ਆਦਿ ਦੇ ਅਨੇਕਾਂ ਤਰ੍ਹਾਂ ਦੇ ਐਸੇ ਖਾਣੇ ਬਣਾ ਸਕਦੇ ਹਾਂ ਜਿਵੇਂ ਕਿ ਬਿਸਕੁਟ, ਬਰੈੱਡ, ਕੇਕ, ਪੇਸਟਰੀ, ਪੀਜ਼ਾ ਬੇਸ, ਪਾਉ, ਸੌਸ, ਜੈਮ ਅਤੇ ਅਨੇਕਾਂ ਹੀ ਦੇਸੀ ਮਠਿਆਈਆਂ ਆਦਿ। ਕੇਕ ਤਾਂ ਘੱਟੋ-ਘੱਟ ਪੰਜਾਹ ਤਰਾਂ ਦੇ ਬਣਾਏ ਜਾ ਸਕਦੇ ਹਨ ਜੋ ਫਲਾਂ, ਡਰਾਈ ਫਰੂਟਸ, ਵੱਖ ਵੱਖ ਆਟਿਆਂ ਆਦਿ ਦੇ ਬਣਾਏ ਜਾ ਸਕਦੇ ਹਨ ਜੋ ਬੇਹੱਦ ਸੁਆਦ, ਸੁੰਦਰ ਤੇ ਸਸਤੇ ਵੀ ਪੈਣਗੇ।

Mann Web Solutions
Make Your Business Website at Affordable Price

ਅੱਜ ਤੁਹਾਨੂੰ ਅਸੀਂ ਇੱਕ ਸਾਦਾ ਜਿਹਾ ਸੂਜੀ ਦਾ ਕੇਕ ਘਰ ਵਿੱਚ ਬਣਾਉਣਾ ਸਿਖਾਉਂਦੇ ਹਾਂ ਜੋ ਤੁਸੀਂ ਖਾਣੇ ਦੀ ਜਗਾ ਵੀ ਖਾ ਸਕਦੇ ਹੋ । ਇਸ ਵਿੱਚ ਦੇਸੀ ਕੜਾਹ ਤੋਂ ਵੀ ਥੋੜ੍ਹਾ ਘੱਟ ਕੈਲੋਰੀਜ਼ ਹੁੰਦੀਆਂ ਹਨ ।

ਘਰ ਵਿੱਚ ਸੂਜੀ ਦਾ ਕੇਕ ਬਣਾਉਣ ਦੀ ਵਿਧੀ ਅਤੇ ਸਮਾਨ ਇਸ ਤਰਾਂ ਹੈ :

  1. ਕਿਸੇ ਬਰਤਨ ਵਿੱਚ ਇੱਕ ਕੱਪ ਦਹੀਂ ਚ ਪੌਣਾ ਕੱਪ ਸ਼ੱਕਰ ਚੰਗੀ ਤਰ੍ਹਾਂ ਮਿਲਾ ਲਵੋ ਤਾਂ ਕਿ ਮਿਠਾਸ ਦੀਆਂ ਡਲੀਆਂ ਅਲੱਗ ਨਾ ਰਹਿਣ । ਦਹੀਂ, ਮਲਾਈ ਲੱਥੇ ਮੱਝ ਦੇ ਦੁੱਧ ਦਾ ਹੋਣਾ ਚਾਹੀਦਾ ਹੈ ।
  2. ਫਿਰ ਉਸ ਚ ਅੱਧਾ ਕੱਪ ਮਲਾਈ ਮਿਲਾਕੇ ਚੰਗੀ ਤਰ੍ਹਾਂ ਫੈਂਟਕੇ ਅੱਧਾ ਘੰਟਾ ਲਈ ਢਕਕੇ ਰੱਖ ਦਿਉ ਤਾਂ ਕਿ ਸੂਜੀ ਸਲਾਭ ਨੂੰ ਸੋਖ ਕੇ ਫੁੱਲ ਜਾਏ ਅਤੇ ਚਿਕਨਾਹਟ ਵੀ ਸਾਰੇ ਬੈਟਰ ਚ ਫੈਲ ਜਾਏ । ਤੁਸੀਂ ਮੂੰਗਫਲੀ ਤੇਲ, ਜੈਤੂਨ ਤੇਲ, ਸੂਰਜਮੁਖੀ ਤੇਲ, ਕਨੋਲਾ ਸਰੋਂ ਤੇਲ, ਤਿਲ ਤੇਲ, ਨਾਰੀਅਲ ਤੇਲ ਅਤੇ ਦੇਸੀ ਘਿਓ ਜਾਂ ਮੱਖਣ ਆਦਿ ਦੀ ਵੀ ਵਰਤੋੰ ਕਰ ਸਕਦੇ ਹੋ ।
  3. ਫਿਰ ਅੱਧਾ ਕੱਪ ਮੱਝ ਦਾ ਸੰਘਣਾ ਦੁੱਧ ਮਿਲਾਕੇ ਇਕ ਟੀ-ਸਪੂਨ ਬੇਕਿੰਗ ਪਾਊਡਰ ਅਤੇ ਅੱਧਾ ਟੀ-ਸਪੂਨ ਬੇਕਿੰਗ ਸੋਡਾ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਦਿਉ । ਇਹ ਦੋਨੋੰ ਹੀ leavening agent ਹਨ । ਇਹ ਖਾਣਾ ਪਕਾਉਣ ਤੋਂ ਪਹਿਲਾਂ ਖਾਣੇ ਚ ਮਿਲਾਏ ਜਾਂਦੇ ਹਨ ਤਾਂ ਕਿ ਕਾਰਬਨ ਡਾਈ ਆਕਸਾਈਡ ਬਣੇ ਅਤੇ ਖਾਣੇ ਚ ਫੈਲਾਉ ਆਏ। ਬੇਕਿੰਗ ਸੋਡਾ ਚ ਸੋਡੀਅਮ ਬਾਇਕਾਰਬੋਨੇਟ ਹੁੰਦਾ ਹੈ, ਇਸ ਵਿੱਚ ਕਰੀਮ ਆਫ ਟਾਰਟਰ ਵੀ ਹੁੰਦੀ ਹੈ ਅਤੇ ਸਟਾਰਚ ਵੀ ਹੁੰਦਾ ਹੈ। ਯਾਨਿ ਕਿ ਇਹ ਦੋਨੋੰ ਹੀ ਸਿਹਤ ਦਾ ਨੁਕਸਾਨ ਨਹੀਂ ਕਰਦੇ ਬਲਕਿ ਹਾਜ਼ਮਾ ਵਧਾਉਂਦੇ ਹੀ ਹਨ ।
  4. ਹੁਣ ਉਸ ਬਰਤਨ ਚ ਇਹ ਬੈਟਰ ਰੱਖੋ ਜਿਸ ਵਿੱਚ ਤੁਸੀਂ ਕੇਕ ਬਣਾਉਣਾ ਚਾਹੁੰਦੇ ਹੋ। ਇਸਦੇ ਉੱਪਰ ਮਿਕਸ ਡਰਾਈ ਫਰੂਟ ਕੁਤਰਕੇ ਵਿਛਾ ਦਿਉ। ਵੈਸੇ ਤਾਂ ਓਵਨ ਵਿਚ ਇਹ ਸੂਜੀ ਦਾ ਕੇਕ ਕੁੱਝ ਕੁ ਮਿੰਟਾਂ ਵਿੱਚ ਬਣ ਜਾਂਦਾ ਹੈ। ਲੇਕਿਨ ਤੁਸੀਂ ਘੱਟ ਆਂਚ ਤੇ ਗੈਸ ਚੁੱਲੇ ਜਾਂ ਇੰਡੱਕਸ਼ਨ-ਕੁੱਕ-ਟੌਪ ਤੇ ਵੀ ਬਣਾ ਸਕਦੇ ਹੋ ।
Bhaini Bagha Productions
Bhaini Bagha Productions

ਸੂਜੀ ਦੇ ਕੇਕ ਦੇ ਫਾਇਦੇ :

ਨੱਸਣ ਭੱਜਣ ਵਾਲੇ ਬੱਚਿਆਂ ਨੂੰ ਅਸੀਂ ਇਹ ਕੇਕ ਦੇ ਸਕਦੇ ਹਾਂ ।
ਜਿੱਮ ਜਾਣ ਵਾਲੇ ਨੌਜਵਾਨ ਵੀ ਖਾ ਸਕਦੇ ਹਨ ਅਤੇ ਖੂਬ ਮਿਹਨਤ ਕਰਨ ਵਾਲੇ ਵੀ ਖਾ ਸਕਦੇ ਹਨ ।

ਨੋਟ : ਜੇ ਤੁਹਾਨੂੰ ਵੀ ਬੀਪੀ, ਸ਼ੂਗਰ, ਮੋਟਾਪਾ, ਯੂਰਿਕ ਐਸਿਡ, ਕੋਲੈਸਟਰੋਲ, ਬਵਾਸੀਰ ਆਦਿ ਦੀ ਤਕਲੀਫ ਨਹੀਂ ਹੈ ਤਾਂ ਤੁਸੀਂ ਵੀ ਖਾ ਸਕਦੇ ਹੋ ਨਹੀਂ ਤਾਂ ਬਹੁਤ ਥੋੜਾ ਜਿਹਾ ਹੀ ਖਾਉ ।

ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਨੈਚਰੋਪੈਥੀ ਕਲੀਨਿਕ ਰਾਮਾ ਕਲੋਨੀ ਅਕਾਲਸਰ ਰੋਡ ਮੋਗਾ
9463038229

Source : https://www.facebook.com/Balraaaj/

Facebook Comments

Leave a Reply