ਪੰਜ ਸਾਲਾਂ ਚ ਅਸੀਂ ਜੇਕਰ ਕੰਮ ਨਾ ਕੀਤਾ ਤਾਂ ਅਸੀਂ ਅਗਲੀ ਵਾਰ ਵੋਟਾਂ ਨਹੀਂ ਮੰਗਣ ਆਵਾਂਗੇ : ਰਾਘਵ ਚੱਡਾ

ਹਲਕਾ ਮੌੜ ਤੋਂ ਉਮੀਦਵਾਰ ਸੁਖਵੀਰ ਮਾਈਸਰਖਾਨਾ ਦੇ ਹਕ ਚ ਚੋਣ ਪ੍ਰਚਾਰ ਕਰਨ ਪਹੁੰਚੇ ਰਾਘਵ ਚੱਡਾ

ਮੌੜ ਮੰਡੀ (ਬਠਿੰਡਾ) : ਪੰਜਾਬ ਚ ਚੋਣਾਂ ਦਾ ਮਾਹੌਲ ਪੂਰਾ ਭਖ ਚੁਕਿਆ ਹੈ | ਪੰਜਾਬ ਦੇ ਬਠਿੰਡੇ ਜਿਲ੍ਹੇ ਚ ਪੈਂਦੇ ਮੌੜ ਹਲਕੇ ਤੇ ਸਾਰੇ ਪੰਜਾਬ ਦੀ ਨਿਗ੍ਹਾ ਟਿਕੀ ਹੋਈ ਹੈ ਕਿਉਂ ਕੇ ਇਥੋਂ ਇਕ ਪਾਸੇ ਅਕਾਲੀ ਕਾਂਗਰਸੀ ਧਨਾਢ ਲੀਡਰ ਚੋਣ ਲੜ੍ਹ ਰਹੇ ਹਨ ਤੇ ਦੂੱਜੇ ਪਾਸੇ ਆਮ ਆਦਮੀ ਪਾਰਟੀ ਤੋਂ ਇਕ ਆਮ ਘਰ ਦਾ ਨੌਜੁਵਾਨ ਸੁਖਵੀਰ ਸਿੰਘ ਮਾਈਸਰਖਾਨਾ ਚੋਣ ਮੈਦਾਨ ਚ ਹੈ | ਹੋਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਲਖਵੀਰ ਸਿੰਘ ਲੱਖਾ (ਲੱਖਾ ਸਿਧਾਣਾ) ਅਜਾਦ ਉਮੀਦਵਾਰ ਦੇ ਤੋਰ ਤੇ ਚੋਣ ਲੜ੍ਹ ਰਿਹਾ ਹੈ |

part time jobs
Jobs in Punjab

ਰਾਘਵ ਚੱਡਾ ਅਤੇ ਸੁਖਵੀਰ ਮਾਈਸਰਖਾਨਾ ਨੇ ਇਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਵਿਚ ਵੱਖੋ ਵੱਖ ਪਾਰਟੀਆਂ ਤੋਂ ਆਏ ਕੁਝ ਖਾਸ ਚੇਹਰਿਆਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਿਲ ਕਰਵਾਇਆ | ਰਾਘਵ ਚੱਡਾ ਨੇ ਕੇਜਰੀਵਾਲ ਸਰਕਾਰ ਦੇ ਦਿੱਲੀ ਚ ਕੀਤੇ ਹੋਇਆ ਕੰਮਾਂ ਦਾ ਵੀ ਜਿਕਰ ਕੀਤਾ | ਉਹਨਾਂ ਨੇ ਕਿਹਾ ਕਿ ਹੁਣੇ ਹੁਣੇ ਕੇਜਰੀਵਾਲ ਸਾਹਿਬ ਨੇ ਦਿੱਲੀ ਜਲ ਵਿਭਾਗ ਚ ਸਾਰੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਹੈ |

raghav chadda maur mandi
Sukhveer Maiserkhana & Raghav Chadda

ਰਾਘਵ ਚੱਡਾ ਨੇ ਮੌੜ ਹਲਕੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਸੁਖਵੀਰ ਮਾਈਸਰਖਾਨਾ ਨੂੰ ਵੋਟ ਪਾ ਕੇ ਐਮ.ਐਲ.ਏ ਬਣਾਓ ਤੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖਮੰਤਰੀ ਬਣਾਉਣ ਚ ਆਪ ਦਾ ਸਹਿਯੋਗ ਕਰੋ | ਪ੍ਰੈਸ ਕਾਨਫਰੰਸ ਤੋਂ ਬਾਅਦ ਰਾਘਵ ਚੱਡਾ ਨੇ ਸੁਖਵੀਰ ਮਾਈਸਰਖਾਨਾ ਨਾਲ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ |

Sukhveer Maiserkhana Meetings

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵੀਰ ਸਿੰਘ ਮਾਇਸਰਖਾਨਾ ਦਾ ਚੋਣ ਪ੍ਰਚਾਰ ਪੂਰੇ ਜੋਰਾਂ ਛੋਰਾਂ ਤੇ ਚੱਲ ਰਿਹਾ ਹੈ | ਚੋਣ ਪ੍ਰਚਾਰ ਨੂੰ ਹੋਰ ਤੇਜ ਕਰਨ ਲਈ ਕੱਲ ਆਮ ਆਦਮੀ ਪਾਰਟੀ ਤੋਂ ਪੰਜਾਬ ਸਹਿ ਪ੍ਰਭਾਰੀ ਅਤੇ MLA ਦਿੱਲੀ ਰਾਘਵ ਚੱਡਾ ਪਹੁੰਚੇ | ਰਾਘਵ ਚੱਡਾ ਨੇ ਮੌੜ ਹਲਕੇ ਦੇ ਪਿੰਡਾਂ ਚ ਜਾ ਕੇ ਸੁਖਵੀਰ ਮਾਈਸਰਖਾਨਾ ਦੇ ਹਕ਼ ਚ ਚੋਣ ਪ੍ਰਚਾਰ ਕੀਤਾ | ਉਹਨਾਂ ਨੇ ਆਪਣੇ ਭਾਸ਼ਣ ਚ ਬੋਲਦਿਆਂ ਕਿਹਾ ਕੇ ਇਕ ਮੌਕਾ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੂੰ ਦੇ ਦਿਓ |

ਸਾਡੇ ਨਾਲ ਫੇਸਬੁੱਕ ਤੇ ਜੁੜਨ ਲਈ ਸਾਡਾ ਪੇਜ ਲਾਇਕ ਕਰੋ – Punjabi Voice ਤੁਸੀਂ ਇੰਸਟਾਗ੍ਰਾਮ ਤੇ ਵੀ ਫ਼ੋੱਲੋ ਕਰ ਸਕਦੇ ਹੋ – Punjabi Voice

If you like then share this :

Related Posts

Leave a Reply

Your email address will not be published.