India Political News

ਜਾਣੋ ਆਮ ਆਦਮੀ ਪਾਰਟੀ ਦੇ ਕਿਸ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਸਜ਼ਾ

ਨਵੀ ਦਿੱਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਨੂੰ ਲਗਭਗ ਛੇ ਮਹੀਨਿਆਂ ਦੀ ਸਜਾ ਹੋ ਚੁੱਕੀ ਹੈ | ਜਾਣਕਾਰੀ ਮੁਤਾਬਿਕ , ਇਹ ਮਾਮਲਾ ਜਨਵਰੀ 2015 ਦਾ ਹੈ , ਜਦੋ ਵਿਧਾਨ ਸਭ ਚੋਣਾਂ ਦੌਰਾਨ ਇਕ ਨੋਜੋਵਾਂ ਦੀ ਕੁੱਟ-ਮਾਰ ਕੀਤੀ ਗਈ ਸੀ | ਉਸ ਨੌਜਵਾਨ ਦੇ ਗੰਭੀਰ ਸੱਟਾਂ ਵੀ ਵੱਜੀਆਂ ਸਨ | ਇਸ ਦੋਸ਼ ਤਹਿਤ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੂੰ ਅਦਾਲਤ ਵਲੋਂ ਸਜਾ ਦੇ ਨਾਲ ਨਾਲ ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ | ਜੁਰਮਾਨੇ ਵਾਲੀ ਰਕਮ ਚੋਂ 1 ਲੱਖ ਰੁਪਏ ਪੀੜਤ ਪਰਿਵਾਰ ਨੂੰ ਹਰਜਾਨੇ ਵਜੋਂ ਦੇਣਾ ਹੈ |

ਇਹ ਵੀ ਪੜ੍ਹੋ :

ਪੀੜਤ ਸੰਜੀਵ ਰਾਣਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਚੋਣਾਂ ਵੇਲੇ ਸੋਮ ਦੱਤ ਅਤੇ ਉਸ ਦੇ 3 ਦਰਜਨ ਬੰਦੇ ਉਸਦੇ ਘਰ ਆਏ ਅਤੇ ਲਗਤਾਰ ਉਸ ਦੇ ਘਰ ਦੀ ਘੰਟੀ ਵਜਾਉਂਦੇ ਰਹੇ | ਜਦੋ ਮੈਂ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਉਹਨਾਂ ਮੈਨੂੰ ਰੋਡ ਤੇ ਲਿਜਾ ਕ ਕੁੱਟਣਾ ਸ਼ੁਰੂ ਕਰ ਦਿੱਤਾ |

ਓਧਰ ਜਦੋ ਇਸ ਮਸਲੇ ਤੇ ਵਿਧਾਇਕ ਸੋਮ ਦੱਤ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਸੰਜੀਵ ਰਾਣਾ ਭਾਜਪਾ ਨੇ ਸਿਆਸੀ ਦੁਸਮਣੀ ਤਹਿਤ ਉਹਨਾਂ ਤੇ ਕੁੱਟ ਮਾਰ ਦਾ ਪਰਚਾ ਕਰਵਾਇਆ ਹੈ | ਪਰ ਸੰਜੀਵ ਰਾਣਾ ਨੇ ਅਦਾਲਤ ਚ ਕਿਸੇ ਵੀ ਪਾਰਟੀ ਨਾਲ ਸੰਬੰਧ ਹੋਣ ਤੋਂ ਇਨਕਾਰ ਕਰ ਦਿੱਤਾ ਹੈ |

Facebook Comments

Leave a Reply