ਨਵਾਂਸ਼ਹਿਰ : ਬਹੁਜਨ ਸਮਾਜ ਪਾਰਟੀ ਨੇ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਬਸਪਾ ਸੁਪਰੀਮੋ ਮਾਇਆਵਤੀ ਪਾਰਟੀ ਉਮੀਦਵਾਰਾਂ ਦੇ ਪ੍ਰਚਾਰ ਲਈ ਮੰਗਲਵਾਰ ਨੂੰ ਪੰਜਾਬ ਪਹੁੰਚਣਗੇ। ਉਹ ਨਵਾਂਸ਼ਹਿਰ ਦੇ ਦਾਣਾਮਦੀ ਵਿਖੇ ਹੋਣ ਵਾਲੀ ਅਕਾਲੀ-ਬਸਪਾ ਦੀ ਸਾਂਝੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮੌਜੂਦ ਰਹਿਣਗੇ।

ਪਾਰਟੀ ਆਗੂਆਂ ਮੁਤਾਬਕ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਮੰਗਲਵਾਰ ਨੂੰ ਨਵਾਂਸ਼ਹਿਰ ਦੇ ਦਾਣਾਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰੇਗੀ। ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਪੰਜਾਬ ਫੇਰੀ ਹੈ। ਪਾਰਟੀ ਆਗੂਆਂ ਮੁਤਾਬਕ ਉਹ 8 ਫਰਵਰੀ ਨੂੰ ਦੁਪਹਿਰ 2 ਵਜੇ ਪੁੱਜਣਗੇ।
ਰੈਲੀ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ, ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ, ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਪੰਜਾਬ ਇੰਚਾਰਜ ਵਿਪੁਲ ਕੁਮਾਰ ਅਤੇ ਸੂਬਾ ਪ੍ਰਧਾਨ ਬਸਪਾ ਜਸਵੀਰ ਸਿੰਘ ਗੜ੍ਹੀ ਵੀ ਹਾਜ਼ਰ ਹੋਣਗੇ।

ਰੈਲੀ ਵਾਲੀ ਥਾਂ ਦੋਆਬਾ ਖੇਤਰ ਵਿੱਚ ਰੱਖੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਖੇਤਰ ਤੋਂ ਬਸਪਾ ਦੇ ਸੱਤ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਦੇ ਨਾਲ ਹੀ ਦੋਆਬਾ ਨੇੜੇ ਸ੍ਰੀ ਆਨੰਦਪੁਰ ਸਾਹਿਬ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਰੋਪੜ ਵਿੱਚ ਵੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਵਾਂਸ਼ਹਿਰ ਇਨ੍ਹਾਂ ਸਥਾਨਾਂ ਦੇ ਕੇਂਦਰ ਵਿੱਚ ਸਥਿਤ ਹੈ। ਨਾਲ ਹੀ, ਅਨੁਸੂਚਿਤ ਜਾਤੀ ਦੇ ਵੋਟਰਾਂ ਦਾ ਇਹਨਾਂ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਭਾਵ ਹੈ।
- National Basketball Association (NBA) ਚ’ ਹੋਈ ਟਿੱਬਿਆਂ ਦੇ ਪੁੱਤ ਹਰਜੀਤ ਸਿੰਘ ਦੀ ਚੋਣ
- ਪ੍ਰੋਗਰਾਮ “ਰੰਗ ਪੰਜਾਬ ਦੇ” ਨਾਮ ਹੇਠ 3 ਮਹੀਨਿਆਂ ਚ ਕਰਵਾਏ ਗਏ ਸੀ ਲਗਭਗ 250 ਤੋਂ ਵੱਧ ਖੁਲੇ ਅਖਾੜੇ – ਪੜ੍ਹੋ ਪੂਰੀ ਖਬਰ
- ਪੰਜਾਬ ਚ ਗੈਂਗਸਟਰਾਂ ਤੇ ਕੱਸਿਆ ਸ਼ਿਕੰਜਾ – ਸੂਬੇ ‘ਚ AGTF ਦੀਆਂ 8 ਯੂਨਿਟਾਂ ਹੋਣਗੀਆਂ ਤਾਇਨਾਤ – Punjab News
- Sidhu Moose Wala ਨੂੰ ਇਨਸਾਫ ਦਵਾਉਣ ਲਈ ਕੀਤਾ ਗਿਆ ਕੈਂਡਲ ਮਾਰਚ , ਪੰਜਾਬ ਕਾਂਗਰਸ ਦੇ ਦਿਗਜ ਲੀਡਰ ਵੀ ਕੈਂਡਲ ਮਾਰਚ ਦਾ ਬਣੇ ਹਿੱਸਾ
- ਆਖਿਰ ਕਿਉਂ ਹੋਈ Sidhu Moose Wala ਦੇ ਪੋਸਟ ਮਾਰਟਮ ਵਿਚ ਦੇਰੀ – ਕਦੋਂ ਹੋਵੇਗਾ ਸਿੱਧੂ ਦੀ ਦੇਹ ਦਾ ਸਸਕਾਰ ? ਪੜ੍ਹੋ ਪੂਰੀ ਖਬਰ