Bathinda Mansa Political News Punjab

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਬਣੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ

ਮਾਨਸਾ : ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਿੱਦੜਬਾਹਾ ਵਿਧਾਨ ਸਭਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਰਾਜਨੀਤਿਕ ਸਲਾਹਕਾਰ ਲਗਾਇਆ ਹੈ । ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸਨ | ਲੋਕ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਤਕੜੀ ਟੱਕਰ ਦਿਤੀ ਸੀ |

ਇਹ ਵੀ ਪੜ੍ਹੋ :

ਸੀਨੀਅਰ ਕਾਂਗਰਸੀ ਆਗੂ ਤੇ ਐਡਵੋਕੇਟ ਸ੍ਰੀ ਰਾਹੁਲ ਰੁਪਾਲ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰਾਜਾ ਵੜਿੰਗ ਦੀ ਇਸ ਨਿਯੁਕਤੀ ‘ਤੇ ਉਹਨਾਂ ਵਧਾਈਆਂ ਦਿੱਤੀਆਂ ਤੇ ਅਰਦਾਸ ਕੀਤੀ ਕਿ ਉਹ ਹੋਰ ਜ਼ਿਆਦਾ ਬੁਲੰਦੀਆਂ ਹਾਸਿਲ ਕਰਨ । ਕਾਂਗਰਸੀ ਆਗੂਆਂ ਇਸ ਨਿਯੁਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰ ਰਹੇ ਹਨ ਕਿ ਉਹਨਾਂ ਨੇ ਮਿਹਨਤੀ ਤੇ ਇਮਾਨਦਾਰ ਲੋਕਾਂ ਦੀ ਦੁੱਖ ਤਕਲੀਫ਼ ਸਮਝਣ ਵਾਲੇ ਯੋਗ ਵਿਅਕਤੀ ਦੀ ਚੋਣ ਕੀਤੀ ਹੈ ।

Amarinder Singh Raja Warring MLA as Advisor (Political) to Chief Minister Punja
Amarinder Singh Raja Warring MLA as Advisor (Political) to Chief Minister Punjab
Facebook Comments

Leave a Reply