ਨਵਜੋਤ ਸਿੱਧੂ ਪਹੁੰਚੇ ਮਾਤਾ ਵੈਸਨੋ ਦੇਵੀ : ਧੀ ਰਾਵੀਆ ਸਿੱਧੂ ਅਤੇ ਪਤਨੀ ਨਵਜੋਤ ਕੌਰ ਸਿੱਧੂ ਨੂੰ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ

Navjot Sidhu arrives at Mata Vesno Devi: daughter Ravia Sidhu and wife Navjot Kaur Sidhu take charge of the election campaign

ਅੰਮ੍ਰਿਤਸਰ : ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ‘ਤੇ ਚੋਣ ਮਾਹੌਲ ਗਰਮ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਚੋਣ ਮੈਦਾਨ ਵਿੱਚ ਹਨ। ਭਾਰਤੀ ਜਨਤਾ ਪਾਰਟੀ ਨੇ ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸਾਰੇ ਉਮੀਦਵਾਰ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ।

Punjabi Voice Ads
Advertisement Here

ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਦੀ ਗੈਰ-ਮੌਜੂਦਗੀ ‘ਚ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਨਵਜੋਤ ਸਿੰਘ ਸਿੱਧੂ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ‘ਚ ਨਤਮਸਤਕ ਹੋਣ ਗਏ ਹਨ | ਉਹਨਾਂ ਤੋਂ ਬਾਅਦ ਉਨ੍ਹਾਂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਅਤੇ ਬੇਟੀ ਰਾਬੀਆ ਸਿੱਧੂ ਨੇ ਹਲਕੇ ‘ਚ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ |

ਰਾਬੀਆ ਸਿੱਧੂ ਨੇ ਬਿਕਰਮ ਮਜੀਠੀਆ ‘ਤੇ ਲਾਏ ਗੰਭੀਰ ਦੋਸ਼ ਉਨ੍ਹਾਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਮਜੀਠੀਆ ਚਾਚਾ ਸਾਡੇ ਪਿਤਾ ਜੀ ਕੋਲ ਸਿਆਸਤ ਦੀ ਸਿੱਖਿਆ ਲੈਣ ਆਏ ਸਨ। ਅੱਜ ਲੜਾਈ ਸੱਚ ਅਤੇ ਝੂਠ ਦੀ ਹੈ, ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਸ ਦਾ ਸਾਥ ਦੇਣਾ ਹੈ।

part time jobs
Part Time & Full Time Jobs 2022

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸੱਚ ਦੇ ਮਾਰਗ ‘ਤੇ ਚੱਲ ਰਹੇ ਹਨ। ਸੱਚ ਦੇ ਮਾਰਗ ‘ਤੇ ਚੱਲਣ ਵਾਲੇ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੋ ਆਪਣੇ ਬੱਚਿਆਂ ਦੀ ਪਰਵਾਹ ਕਰਦੇ ਹਨ, ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਕੀ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਮਜੀਠਾ ਵਿੱਚ ਕਰਿਆਨੇ ਦੀਆਂ ਦੁਕਾਨਾਂ ਵਿੱਚ 20-20 ਰੁਪਏ ਵਿੱਚ ਨਸ਼ੇ ਮਿਲਦੇ ਹਨ। ਮਜੀਠੀਆ ਇੱਥੇ ਕਿਉਂ ਆ ਰਹੇ ਹਨ? ਘੱਟ ਗਿਣਤੀਆਂ ਨੂੰ ਉਨ੍ਹਾਂ ਦੇ ਘਰਾਂ ‘ਤੇ ਬੋਰਡ ਨਾ ਲਗਾਉਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਲੋਕ ਸੱਚ ਦਾ ਸਾਥ ਦਿੰਦੇ ਹਨ ਜਾਂ ਝੂਠ।

gsk organics
GSK Organics

ਸਾਡੇ ਨਾਲ ਫੇਸਬੁੱਕ ਤੇ ਜੁੜਨ ਲਈ ਸਾਡਾ ਪੇਜ ਲਾਇਕ ਕਰੋ – Punjabi Voice ਤੁਸੀਂ ਇੰਸਟਾਗ੍ਰਾਮ ਤੇ ਵੀ ਫ਼ੋੱਲੋ ਕਰ ਸਕਦੇ ਹੋ – Punjabi Voice

Sponsored Video Advt – Votan Kejriwal Nu
If you like then share this :

Related Posts

Leave a Reply

Your email address will not be published.