Crime India Political News

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ , ਸੁਰੱਖਿਆ ਏਜੇਂਸੀਆਂ ਨੂੰ ਪਈ ਹੱਥਾਂ ਪੈਰਾਂ ਦੀ

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੇ ਕੇਰਲਾ ਦੌਰੇ ਦੌਰਾਨ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ | ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਅਨੁਸਾਰ ਪੀ ਐਮ ਮੋਦੀ ਜਦੋ ਕੇਰਲਾ ਚ ਗੁਰੂਵੁਰ ਮੰਦਿਰ ਵਿੱਚ ਪੂਜਾ ਕਰਨ ਗਏ ਉਸ ਸਮੇ ਓਹਨਾ ਨੂੰ ਇਹ ਧਮਕੀ ਮਿਲੀ ਜਿਸ ਨਾਲ ਸੁਰੱਖਿਆ ਏਜੇਂਸੀਆਂ ਨੂੰ ਹੇਠ ਪੈਰਾਂ ਦੀ ਪੈ ਗਈ ਸੀ |

ਇਹ ਵੀ ਪੜ੍ਹੋ :

ਜਾਣਕਾਰੀ ਮੁਤਾਬਿਕ , ਗੁਰੁਵੁਰ ਮੰਦਿਰ ਦੇ ਦਫਤਰ ਵਿੱਚ ਇਕ ਲਿਫ਼ਾਫ਼ਾ ਭੇਜਿਆ ਗਿਆ ਸੀ ਜਿਸ ਵਿੱਚ ਇਕ 500 ਰੁਪਏ ਦਾ ਨੋਟ ਸੀ ਅਤੇ ਇਕ ਚਿਠੀ ਸੀ ਜਿਸ ਵਿੱਚ ਜਾਨੋਂ ਮਾਰਨ ਦੀ ਗੱਲ ਲਿਖੀ ਹੋਈ ਸੀ | ਇਹ ਚਿੱਠੀ ਮਲਿਆਲਮ ਭਾਸ਼ਾ ਵਿੱਚ ਲਿਖੀ ਗਈ ਸੀ ਪਰ ਨੋਟ ਤੇ ਅੰਗਰੇਜ਼ੀ ਲਿਖੀ ਹੋਈ ਸੀ | ਇਹ ਚਿੱਠੀ ਇਸ ਮਹੀਨੇ ਦੀ 7 ਜੂਨ ਨੂੰ ਮਿਲੀ ਸੀ |

ਇਸ ਖੁਲਾਸੇ ਬਾਅਦ ਸੁਰੱਖਿਆ ਏਜੇਂਸੀਆਂ ਨੇ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਈ ਜਾਂਚ ਸ਼ੁਰੂ ਕਰ ਦਿਤੀ ਸੀ ਅਤੇ ਪਤਾ ਕੀਤਾ ਜਾ ਰਿਹਾ ਹੈ ਇਹ ਚਿੱਠੀ ਆਖਿਰ ਕਿਥੋਂ ਅਤੇ ਕਿਸ ਦੁਬਾਰਾ ਭੇਜੀ ਗਈ ਹੈ |

Facebook Comments

Leave a Reply