Punjab Assembly Elections 2022 : Only 317 nominations filed on the fourth day, total number of nominations reached 619
ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਐਨਕੋਰ ਸਾਫਟਵੇਅਰ `ਤੇ ਉਪਲਬਧ ਅੰਕੜਿਆਂ ਅਨੁਸਾਰ ਚੋਥੇ ਦਿਨ ਸੂਬੇ ਵਿੱਚ ਸਿਰਫ਼ 317 ਨਾਮਜ਼ਦਗੀਆਂ ਹੀ ਦਾਖ਼ਲ ਹੋਈਆਂ ਹਨ। ਜਾਣਕਾਰੀ ਅਨੁਸਾਰ , ਨਾਮਜ਼ਦਗੀ ਦੇ ਤਿੰਨ ਦਿਨਾਂ ਦੋਰਾਨ 302 ਨਾਮਜ਼ਦਗੀਆਂ ਦਾਖਲ ਹੋਣ ਦੇ ਨਾਲ, ਹੁਣ ਪੰਜਾਬ ਰਾਜ ਵਿੱਚ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 619 ਹੋ ਗਈ ਹੈ।
ਡਾ. ਐਸ. ਕਰੁਣਾ ਰਾਜੂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਐਪਲੀਕੇਸ਼ਨ ਨੋਅ ਯੂਅਰ ਕੈਂਡੀਡੇਟ
ਦੀ ਵੱਧ ਤੋਂ ਵੱਧ ਵਰਤੋਂ ਕਰਨ, ਜਿਸ ਦੀ ਵਰਤੋਂ ਕਰਕੇ ਵੋਟਰ ਕਿਸੇ ਵੀ ਉਮੀਦਵਾਰ ਦੀ ਫੋਟੋ ਸਣੇ ਉਸਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਮੋਬਾਈਲ ਐਪ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ `ਤੇ ਵੀ ਉਪਲਬਧ ਹੈ।
Read More News
- National Basketball Association (NBA) ਚ’ ਹੋਈ ਟਿੱਬਿਆਂ ਦੇ ਪੁੱਤ ਹਰਜੀਤ ਸਿੰਘ ਦੀ ਚੋਣ
- ਪ੍ਰੋਗਰਾਮ “ਰੰਗ ਪੰਜਾਬ ਦੇ” ਨਾਮ ਹੇਠ 3 ਮਹੀਨਿਆਂ ਚ ਕਰਵਾਏ ਗਏ ਸੀ ਲਗਭਗ 250 ਤੋਂ ਵੱਧ ਖੁਲੇ ਅਖਾੜੇ – ਪੜ੍ਹੋ ਪੂਰੀ ਖਬਰ
- ਪੰਜਾਬ ਚ ਗੈਂਗਸਟਰਾਂ ਤੇ ਕੱਸਿਆ ਸ਼ਿਕੰਜਾ – ਸੂਬੇ ‘ਚ AGTF ਦੀਆਂ 8 ਯੂਨਿਟਾਂ ਹੋਣਗੀਆਂ ਤਾਇਨਾਤ – Punjab News
- Sidhu Moose Wala ਨੂੰ ਇਨਸਾਫ ਦਵਾਉਣ ਲਈ ਕੀਤਾ ਗਿਆ ਕੈਂਡਲ ਮਾਰਚ , ਪੰਜਾਬ ਕਾਂਗਰਸ ਦੇ ਦਿਗਜ ਲੀਡਰ ਵੀ ਕੈਂਡਲ ਮਾਰਚ ਦਾ ਬਣੇ ਹਿੱਸਾ
- ਆਖਿਰ ਕਿਉਂ ਹੋਈ Sidhu Moose Wala ਦੇ ਪੋਸਟ ਮਾਰਟਮ ਵਿਚ ਦੇਰੀ – ਕਦੋਂ ਹੋਵੇਗਾ ਸਿੱਧੂ ਦੀ ਦੇਹ ਦਾ ਸਸਕਾਰ ? ਪੜ੍ਹੋ ਪੂਰੀ ਖਬਰ
- ਕੈਨੇਡਾ ਨੇ ਕੀਤਾ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ – ਹੋ ਜੋ ਪੰਜਾਬੀਓ ਤਿਆਰ ਕੈਨੇਡਾ ਜਾਣ ਲਈ
- ਅਕਾਲੀ ਦਲ-ਬਸਪਾ ਦਾ ਸਾਂਝਾ ਮੈਨੀਫੈਸਟੋ ਜਾਰੀ – ਸ਼ਗਨ ਯੋਜਨਾ 75000 ਰੁਪਏ ਅਤੇ ਬੁਢਾਪਾ ਪੈਨਸ਼ਨ 3100 ਰੁਪਏ ਕੀਤੀ ਜਾਵੇਗੀ
- ਬੀ ਜੇ ਪੀ , ਮੋਦੀ ਅਤੇ ਕੈਪਟਨ ਦਾ ਪੰਜਾਬ ਚੋਣਾਂ ਚ ਇਸ ਵਾਰ ਕੋਈ ਸਟੇਕ ਨਹੀਂ ਹੈ : ਰਾਘਵ ਚੱਡਾ (ਵੀਡੀਓ)
- ਪੰਜਾਬ ਚ ਰਾਜਨੀਤਕ ਲੀਡਰਾਂ ਨੂੰ ਲੱਡੂਆਂ ਅਤੇ ਕੇਲਿਆਂ ਦੀ ਥਾਂ ਲਹੂ ਨਾਲ ਤੋਲਣ ਦਾ ਨਵਾਂ ਟਰੇਂਡ ਹੋਇਆ ਸ਼ੁਰੂ
