Bathinda Entertainment International Mansa Pollywood Punjab

“ਜੱਟੀ ਜਿਓਣੇ ਮੌੜ ਵਰਗੀ” ਵਿਵਾਦਿਤ ਗੀਤ , ਸਿੱਧੂ ਮੂਸੇ ਵਾਲੇ ਨੇ ਆਪਣਾ ਇਕ ਹੋਰ ਵੀਡੀਓ ਕੀਤਾ ਜਾਰੀ

ਬਠਿੰਡਾ : ਹਾਲ ਹੀ ਵਿੱਚ ਸਿੱਧੂ ਮੂਸੇ ਵਾਲਾ ਸੋਸ਼ਲ ਮੀਡਿਆ ਜਾਣੀ ਕੇ Youtube ਤੇ ਲੀਕ ਹੋਏ ਗੀਤ “ਜੱਟੀ ਜਿਓਣੇ ਮੌੜ ਵਰਗੀ ” ਦੇ ਕੁਝ ਬੋਲਾਂ ਕਾਰਣ ਵਿਵਾਦਾਂ ਵਿੱਚ ਘਿਰ ਗਿਆ ਸੀ | ਸੋਸ਼ਲ ਮੀਡਿਆ ਤੇ ਇਸ ਗੀਤ ਕਾਰਨ ਵਿਰੋਧ ਸ਼ੁਰੂ ਹੋ ਗਿਆ ਸੀ | ਇਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਆਪਣੀ ਇਕ live ਵੀਡੀਓ ਚ ਵਿਵਾਦਿਤ ਬੋਲ ਕਹਿਣ ਤੇ ਸਫਾਈ ਪੇਸ਼ ਕੀਤੀ ਸੀ ਅਤੇ ਜਿਨ੍ਹਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਓਹਨਾ ਤੋਂ ਮਾਫੀ ਵੀ ਮੰਗ ਲਈ ਸੀ|

Mann Web Solutions
Advertisement : Mann Web Solutions

ਇਹ ਵੀ ਪੜ੍ਹੋ :

sidhu moose wala
Sidhu Moose Wala

ਇਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਆਪਣੀ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕੇ ਉਹ ਦੁਬਾਰਾ ਫੇਰ ਮਾਫੀ ਮੰਗਦਾ ਹੈ ਅਤੇ ਉਹ ਮਾਫੀ ਲਈ ਸ਼੍ਰੀ ਅਕਾਲ ਸਾਹਿਬ ਜਾ ਕੇ ਵੀ ਮਾਫ਼ੀ ਮੰਗਣ ਲਈ ਤਿਆਰ ਹੈ| ਜਾਣਕਾਰੀ ਲਈ ਦੱਸ ਦੀਏ ਕਿ ਸਿੱਧੂ ਮੂਸੇ ਵਾਲੇ ਦੇ ਗੀਤ ਵਿੱਚ ਕੁਝ ਬੋਲ ” ਮਾਈ ਭਾਗੋ ” ਜੀ ਨਾਲ ਜੁੜੇ ਹੋਏ ਸਨ ਜਿਨ੍ਹਾਂ ਕਾਰਣ ਸਿੱਖ ਸੰਗਤ ਵਿੱਚ ਰੋਸ ਪਾਇਆ ਗਿਆ | ਤਾਜਾ ਵੀਡੀਓ ਵਿੱਚ ਸਿੱਧੂ ਮੂਸੇ ਵਾਲੇ ਨੇ ਕਿਹਾ ਹੈ ਕਿ ਉਹ ਵੀ ਇਕ ਸਿੱਖ ਹੈ ਅਤੇ ਸਿੱਖ ਹੋਣ ਦੇ ਨਾਤੇ ਉਹ ਕਦੇ ਵੀ ਸਿੱਖ ਧਰਮ ਨੂੰ ਨੀਵਾਂ ਨਹੀਂ ਕਰ ਸਕਦਾ | ਉਸ ਨੇ ਆਪਣੀ ਗਲਤੀ ਦੀ ਮਾਫ਼ੀ ਮੰਗੀ ਹੈ |

Ads Corner :

nafs bathinda
NAFS Bathinda
Facebook Comments

Leave a Reply