sukhbir badal
Chandigarh Political News Punjab

ਜਿਮਨੀ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ , ਚਾਰੇ ਸੀਟਾਂ ਜਿੱਤੇਗਾ ਅਕਾਲੀ ਦਲ

ਚੰਡੀਗੜ੍ਹ : ਪੰਜਾਬ ਵਿੱਚ ਜਿਮਨੀ ਚੋਣਾਂ ਦੇ ਐਲਾਨ ਹੁੰਦਿਆਂ ਹੀ ਸਿਆਸੀ ਪੈਰਾ ਇਕ ਵਾਰ ਫੇਰ ਚੜ੍ਹ ਗਿਆ ਹੈ | ਪੰਜਾਬ ਦੀਆਂ ਚਾਰ ਸੀਟਾਂ ਤੇ ਜਿਮਨੀ ਚੋਣਾਂ ਹੋਣੀਆਂ ਹਨ | ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਮਨੀ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ | ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਏਨਾ ਚੋਣਾਂ ਚ ਪਿਛਲੀਆਂ ਵਿਧਾਨ ਸਭ ਚੋਣਾਂ ਚ ਕੀਤੇ ਹੋਏ ਵਾਅਦੇ ਯਾਦ ਕਰਵਾਉਣਗੇ , ਜੋ ਕੇ ਕੈਪਟਨ ਸਰਕਾਰ ਦੁਆਰਾ ਅਜੇ ਤੱਕ ਪੂਰੇ ਨਹੀਂ ਕੀਤੇ ਗਏ | ਇਸ ਦੇ ਨਾਲ ਹੀ ਕਾਂਗਰਸ ਤੇ ਨਿਸ਼ਾਨਾ ਲਗਾਉਂਦੇ ਕਿਹਾ ਹੈ ਕੇ ਜਿਮਨੀ ਚੋਣਾਂ ਚ ਹੋਣ ਵਾਲੀ ਹਰ ਦੇ ਡਰ ਤੋਂ ਕਾਂਗਰਸ ਬੁਖਲਾ ਗਈ ਹੈ |

ਇਹ ਵੀ ਪੜ੍ਹੋ :

sukhbir badal
Sukhbir Singh Badal

ਕਾਂਗਰਸ ਸਰਕਾਰ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ ਹੀ ਹੈ | ਸ਼ੁਬ੍ਹੇ ਚ ਸਰਕਾਰੀ ਕੰਮਾਂ ਦਾ ਹਾਲ ਮਾੜਾ ਹੈ ਅਤੇ ਪੰਜਾਬ ਦੇ ਲੋਕ ਮੁਢਲੀਆਂ ਲੋੜਾਂ ਨੂੰ ਤਰਸ ਰਹੇ ਹਨ | ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਤੋਂ ਨ ਖੁਸ਼ ਹਨ ਅਤੇ ਕਾਂਗਰਸ ਆਪਣੀ ਹਾਰ ਤੋਂ ਬੱਚਣ ਲਈ ਏਨਾ ਜਿਮਨੀ ਚੋਣਾਂ ਵਿੱਚ ਆਪਣੀ ਪਾਵਰ ਦਾ ਰੱਜ ਕੇ ਇਸਤੇਮਾਲ ਕਰੇਗੀ |

ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਮਨੀ ਚੋਣਾਂ ਬਾਰੇ ਬੋਲਦੇ ਕਿਹਾ ਹੈ ਕਿ ਕਾਂਗਰਸ ਜਿਮਨੀ ਚੋਣਾਂ ਚ ਏਨਾ ਚਾਰੇ ਸੀਟਾਂ ਤੋਂ ਜਿੱਤ ਹਾਸਿਲ ਕਰੇਗੀ | ਕਾਂਗਰਸ ਆਪਣੇ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਦੇ ਸਿਰ ਤੇ ਇਹ ਚੋਣਾਂ ਲੜੇਗੀ | ਪੰਜਾਬ ਦੇ ਲੋਕ ਓਹਨਾ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਧਿਆਨ ਚ ਰੱਖ ਹੀ ਆਪਣੀ ਵੋਟ ਕਾਂਗਰਸ ਦੇ ਉਮੀਦੁਵਾਰਾਂ ਨੂੰ ਪਾਉਣਗੇ |

Ads Corner :

nafs bathinda
NAFS Bathinda
Facebook Comments

Leave a Reply