Gurdaspur Punjab

ਗੁਰਦਾਸਪੁਰੀਆਂ ਲਈ ਸਨੀ ਦਿਓਲ ਨੇ ਕੰਮ ਕਰਨੇ ਕੀਤੇ ਸ਼ੁਰੂ , ਦਿੱਤੀਆਂ ਇਹ ਸੁਗਾਤਾਂ

ਗੁਰਦਾਸਪੁਰ : ਜਿਲਾ ਗੁਰਦਾਸਪੁਰ ਤੋਂ ਜੇਤੂ ਰਹੇ ਸਨੀ ਦਿਓਲ ਨੇ ਗੁਰਦਾਸਪੁਰੀਆਂ ਲਈ ਸਨੀ ਦਿਓਲ ਨੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ | ਜਿਲਾ ਗੁਰਦਾਸਪੁਰ ਚ ਰਾਵੀ ਦਰਿਆ ਦੀ ਮੋਕੌੜਾ ਪੱਤਣ ਤੇ ਬਣਨ ਵਾਲੇ ਸਥਾਈ ਪੁੱਲ ਅਤੇ ਕੀੜੀ ਕਲਾਂ ਤੋਂ ਨਰੋਟ ਜੈਮਲ ਸਿੰਘ ਜਾਣ ਲਈ ਰਾਵੀ ਦਰਿਆ ਤੇ ਬਣਨ ਵਾਲੇ ਪੁੱਲ ਸਬੰਧੀ ਗੁਰਦਾਸਪੁਰ ਤੋਂ ਸੰਸਦ ਸਨੀ ਦਿਓਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ | ਏਨਾ ਪੁੱਲਾਂ ਤੇ ਲਗਭਗ 132 ਕਰੋੜ ਰੁਪਏ ਖਰਚਾ ਆਏਗਾ | ਕੇਂਦਰੀ ਮੰਤਰੀ ਨੇ ਸਨੀ ਦਿਓਲ ਨੂੰ ਭਰੋਸਾ ਦਵਾਇਆ ਹੈ ਕਿ ਇਹਨਾਂ ਪੁੱਲਾਂ ਦੇ ਨਿਰਮਾਣ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ |

ਇਹ ਵੀ ਪੜ੍ਹੋ :

ਸਨੀ ਦਿਓਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਚੋਣ ਪ੍ਰਚਾਰ ਦੌਰਾਨ ਜਦੋ ਮਈ ਗੁਰਦਾਸਪੁਰ ਆਇਆ ਸੀ ਤਾਂ ਲੋਕਾਂ ਨੇ ਇਨ੍ਹਾਂ ਦੋਵੇ ਪੁੱਲਾਂ ਦੇ ਨਿਰਮਾਣ ਕਰਨ ਦੀ ਮੰਗ ਜ਼ੋਰ ਸ਼ੋਰਾਂ ਨਾਲ ਚੁਕੀ ਸੀ | ਜਦੋ ਦੋਵੇ ਪੁੱਲਾਂ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹਨਾਂ ਪੁੱਲਾਂ ਨੂੰ ਬਣਾਉਣ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲ ਚੁਕੀ ਹੈ ਪਰ ਪੰਜਾਬ ਸਰਕਾਰ ਨੇ ਪੁੱਲਾਂ ਦੇ ਨਿਰਮਾਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ |ਜਾਣਕਾਰੀ ਲਈ ਦੱਸ ਦੀਏ ਇਹਨਾਂ ਪੁੱਲਾਂ ਦੇ ਬਣਨ ਨਾਲ ਲਗਭਗ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਲਾਭ ਹੋਵੇਗਾ |

Advt – Saron Mechenical Works
Facebook Comments

Leave a Reply