India Political News

ਅਦਾਲਤ ਚ ਇਕ ਹਫਤੇ ਚ ਰਾਹੁਲ ਗਾਂਧੀ ਨੂੰ ਤਿੰਨ ਵਾਰ ਹੋਣਾ ਪਿਆ ਪੇਸ਼ – ਜਾਣੋ ਕਿਉਂ

ਅਹਿਮਦਾਬਾਦ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਕ ਹਫਤੇ ਚ ਤੀਜੀ ਵਾਰ ਅਦਾਲਤ ਚ ਪੇਸ਼ ਹੋਏ | ਪਿਛਲੇ ਦਿਨਾਂ ਚ ਮੁੰਬਈ ਅਤੇ ਪਟਨਾ ਦੀਆਂ ਅਦਾਲਤਾਂ ਚ ਪੇਸ਼ ਹੋਣ ਤੋਂ ਬਾਦ ਅੱਜ ਰਾਹੁਲ ਗਾਂਧੀ ਅਹਿਮਦਾਬਾਦ ਦੀ ਸਥਾਨਕ ਸਰਕਾਰ ਚ ਪੇਸ਼ ਹੋਣ ਲਈ ਪਹੁੰਚੇ | ਜਾਣਕਰੀ ਲਈ ਦੱਸ ਦੀਏ , ਅਹਿਮਦਾਬਾਦ ਚ ਨੋਟਬੰਦੀ ਦੌਰਾਨ ਦਿੱਤੇ ਰਾਹੁਲ ਗਾਂਧੀ ਦੇ ਇਕ ਬਿਆਨ ਤੇ ਮਾਨਹਾਨੀ ਦਾ ਮਾਮਲਾ ਦਰਜ ਹੋਇਆ ਸੀ|

ਰਾਹੁਲ ਗਾਂਧੀ ਨੇ ਅਹਿਮਦਾਬਾਦ ਜਿਲ੍ਹਾ ਕੋਆਪ੍ਰੇਟਿਵ ਬੈਂਕ ਤੇ 750 ਕਰੋੜ ਰੁਪਏ ਬ੍ਲੈਕ ਮਨੀ ਨੂੰ ਵ੍ਹਾਈਟ ਕਰਨ ਦੇ ਦੋਸ਼ ਲਗਾਏ ਸਨ | ਰਾਹੁਲ ਗਾਂਧੀ ਨੂੰ ਪਹਿਲਾਂ ਅਦਾਲਤ ਨੇ 27 ਮਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰ ਰਾਹੁਲ ਗਾਂਧੀ ਨੇ ਅਪੀਲ ਕੀਤੀ ਸੀ ਕੇ ਓਹਨਾ ਨੂੰ ਥੋੜਾ ਹੋਰ ਸਮਾਂ ਦਿੱਤਾ ਜਾਵੇ | ਇਸ ਅਪੀਲ ਨੂੰ ਅਦਾਲਤ ਨੇ ਪ੍ਰਵਾਨ ਕਰਦੇ ਹੋਏ ਰਾਹੁਲ ਗਾਂਧੀ ਨੂੰ 12 ਜੁਲਾਈ ਨੂੰ ਅਦਾਲਤ ਚ ਪੇਸ਼ ਹੋਣ ਦੇ ਹੁਕਮ ਦੇ ਦਿਤੇ ਸਨ |

Facebook Comments

Leave a Reply