ਕਿਸਾਨ ਨੇ ਆਪਣੀ ਬੇਟੀ ਨੂੰ ਗੋਲੀ ਮਾਰ ਕੇ ਖੁਦ ਵੀ ਕੀਤੀ ਆਤਮ ਹੱਤਿਆ – Punjab News

ਕਰੋਨਾ ਨਾਲ ਪਤਨੀ ਦੀ ਮੌਤ ਦੇ ਬਾਅਦ ਪਰੇਸ਼ਾਨੀ ਚੱਲ ਰਹੀ ਸੀ ਕਿ ਲੰਮੀ ਹੱਲਕੇ ਦੇ ਮਾਹੂਆਣਾ ਦੇ ਕਿਸਾਨ ਪਿੰਡ ਨੇ ਸ਼ੁੱਕਰਵਾਰ ਨੂੰ ਆਪਣੀ ਬੇਟੀ ਅਤੇ ਫਿਰ ਆਪਣੇ ਸਿਰ ‘ਤੇ ਗੋਲੀ ਮਾਰ ਦਿੱਤੀ। ਦੋਵਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਾਹੂਆਣਾ ਪਿੰਡ ਦੇ ਵਸਨੀਕ ਜਗਵਿੰਦਰਪਾਲ ਸਿੰਘ (50) ਅਮਰਜੀਤ ਸਿੰਘ ਦੀ ਪਤਨੀ ਰਵਨੀਤ ਕੌਰ ਅਤੇ ਮਾਨ ਕੁਲਦੀਪ ਕੌਰ ਦੀ ਮਈ ਵਿਚ ਕੋਰੋਨਾ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਗਵਿੰਦਰ ਸਿੰਘ ਬਹੁਤ ਪ੍ਰੇਸ਼ਾਨ ਰਹਿਣ ਲੱਗ ਗਏ ਸੀ ਅਤੇ ਓਹਨਾਂ ਦੀ ਬੇਟੀ ਵੀ ਸਦਮੇ ਚ ਸੀ | ਜਗਵਿੰਦਰ ਦੀ ਪਤਨੀ ਅਤੇ ਮਾਂ ਤੋਂ ਬਾਅਦ ਪਰਿਵਾਰ ਵਿੱਚ ਦੋਵੇਂ ਬਾਪ-ਬੇਟੀ ਹੀ ਸਨ।

ਦੱਸ ਦਈਏ ਕਿ ਇਨ੍ਹੀਂ ਦਿਨੀਂ ਜਗਵਿੰਦਰ ਦਾ ਭਾਨਜਾ ਪਿੰਡ ਚੰਨੂ ਦਾ ਨਿਵਾਸੀ ਅਨਮੋਲ ਵੀ ਉਨ੍ਹਾਂ ਦੇ ਇੱਥੇ ਆਇਆ ਸੀ ਅਤੇ ਘਟਨਾ ਸਮੇ ਉਹ ਬਾਹਰ ਸੀ। ਉਸ ਸਮੇਂ ਜਗਵਿੰਦਰ ਨੇ ਪਹਿਲਾਂ ਆਪਣੀ ਬੇਟੀ ਵਿਸ਼ਵਦੀਪ ਦੇ ਸਿਰ ‘ਤੇ ਗੋਲੀ ਮਾਰੀ ਅਤੇ ਫਿਰ ਆਪਣੇ ਸਿਰ ‘ਤੇ ਗੋਲੀ ਮਾਰ ਦਿੱਤੀ। ਗੋਲ਼ੀਆਂ ਚਲਣੇ ਦੀ ਆਵਾਜ਼ ਸੁਣ ਕੇ ਅਨਮੋਲ ਅਤੇ ਹੋਰ ਆਂਢੀ ਗੁਆਂਢੀ ਓਥੇ ਪਹੁੰਚੇ ਤਾਂ ਦੋਵੇਂ ਜਖਮੀ ਪਏ ਸਨ। ਦੋਵਾਂ ਨੂੰ ਪਹਿਲਾਂ ਮਲੋਟ ਦੇ ਹਸਪਤਾਲ ਲਿਆਇਆ ਗਿਆ। ਜਿਥੇ ਗੰਭੀਰ ਹਾਲਤ ਦੇ ਚਲਦੇ ਓਹਨਾਂ ਨੂੰ ਬਠਿੰਡੇ ਲਿਆਂਦਾ ਗਿਆ | ਬਠਿੰਡਾ ਆ ਕੇ ਜਗਵਿੰਦਰ ਨੇ ਦਮ ਤੋੜਿਆ। ਜਦੋਂ ਵਿਸ਼ਵਦੀਪ ਨੂੰ ਲੁਧਿਆਣਾ ਰੇਫਰ ਕੀਤਾ ਗਿਆ। ਉਸ ਨੇ ਡੀ.ਐਮ.ਸੀ ਵਿੱਚ ਦਮ ਤੋੜ ਦਿੱਤਾ ।

satinder sartaj live night at mansa
Sponsored Advt

ਥਾਨਾ ਲੰਬੀ ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕੇ ਇਸ ਮਾਮਲੇ ਵਿੱਚ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਗਈ ਹੈ |ਗੌਰਤਲਬ ਹੈ ਕਿ ਕਿਸਾਨ ਦੇ ਕੋਲ 18 ਕਿੱਲੇ ਜ਼ਮੀਨ ਸੀ। ਦੱਸ ਦੀਏ ਕਿ ਦੋਵੇ ਜਾਣਿਆ ਤੋਂ ਬਾਅਦ ਹੁਣ ਪਰਿਵਾਰ ਚ ਕੋਈ ਵੀ ਨਹੀਂ ਬਚਿਆ |

ਸਾਡੇ ਨਾਲ ਫੇਸਬੁੱਕ ਤੇ ਜੁੜਨ ਲਈ ਸਾਡਾ ਪੇਜ ਲਾਇਕ ਕਰੋ – Punjabi Voice ਤੁਸੀਂ ਇੰਸਟਾਗ੍ਰਾਮ ਤੇ ਵੀ ਫ਼ੋੱਲੋ ਕਰ ਸਕਦੇ ਹੋ – Punjabi Voice

If you like then share this :

Related Posts

Leave a Reply

Your email address will not be published.