India Job Notification Punjab

ਨੌਕਰੀਆਂ ਹੀ ਨੌਕਰੀਆਂ , ਨੌਜਵਾਨਾਂ ਲਈ ਫੌਜ ‘ਚ ਭਰਤੀ ਹੋਣ ਦਾ ਸੁਨਿਹਰੀ ਮੌਕਾ

ਪਟਿਆਲਾ- ਪੰਜਾਬ ਦੇ ਪੰਜ ਜਿਲਿਆਂ ਦੇ ਨੌਜਵਾਨਾਂ ਲਈ ਫੌਜ ਚ ਭਰਤੀ ਹੋਣ ਦਾ ਮੌਕਾ ਭਾਰਤੀ ਫੌਜ ਵੱਲੋਂ ਦਿੱਤਾ ਗਿਆ ਹੈ। ਆਰਮੀ ਭਰਤੀ ਦਫਤਰ ਪਟਿਆਲਾ ਵੱਲੋਂ ਫੌਜ ਦੇ ਵੱਖ-ਵੱਖ ਵਰਗਾਂ ‘ਚ ਲਈ ਭਰਤੀ ਰੈਲੀ 19 ਅਗਸਤ ਤੋਂ 31 ਅਗਸਤ ਤੱਕ ਰੱਖੀ ਗਈ ਹੈ। ਇਹ ਭਰਤੀ ਰੈਲੀ ਪਟਿਆਲਾ,ਸੰਗਰੂਰ,ਮਾਨਸਾ,ਬਰਨਾਲਾ ਅਤੇ ਸ਼੍ਰੀ ਫਤਿਹਗੜ ਸਾਹਿਬ ਜਿਲਿਆਂ ਦੇ ਨੌਜਵਾਨਾਂ ਲਈ ਹੈ।

ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਭਰਤੀ ਰੈਲੀ ਵਿੱਚ ਆਉਣ ਵਾਲੇ ਨੌਜਵਾਨਾਂ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਜਰੂਰੀ ਹੋਵੇਗਾ, ਇਸ ਲਈ ਆਨਲਾਇਨ ਰਜਿਸਟ੍ਰੇਸ਼ਨ ਵੈਬਸਾਇਟ http://www.joinindianarmy.nic.in ਉੱਪਰ 20 ਜੂਨ ਤੋਂ 3 ਅਗਸਤ 2019 ਤੱਕ ਕਰਵਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ :

ਟ੍ਰਾਇਲਾਂ ਲਈ ਜਗਾ : ਸੰਗਰੂਰ-ਪਟਿਆਲਾ ਰੋਡ ਤੇ ਮਿਲਟਰੀ ਸਟੇਸ਼ਨ ਦੇ ਖੁੱਲੇ ਗਰਾਉਂਡ ਚ

ਅਹੁਦਿਆਂ ਦੇ ਨਾਂ : ਜਨਰਲ ਡਿਊਟੀ,ਸਿਪਾਹੀ ਤਕਨੀਕੀ,ਸਿਪਾਹੀ ਤਕਨੀਕੀ( ਏ.ਐਮ.ਸੀ) ਸਿਪਾਹੀ ਕਲਰਕ,ਸਟੋਰ ਕੀਪਰ ਟੈਕਨੀਕਲ ਅਤੇ ਸਿਪਾਹੀ ਇਨਵੈਨਟਰੀ ਮਨੈਜਮੈਂਟ ਦੀ ਭਰਤੀ ਕੀਤੀ ਜਾਵੇਗੀ।

ਸਿਪਾਹੀ ਜਨਰਲ ਡਿਊਟੀ ਲਈ ਜਰੂਰੀ ਜਾਣਕਾਰੀ : ਉਮਰ ਹੱਦ ਸਾਢੇ 17 ਸਾਲ ਤੋਂ 23 ਸਾਲ, ਕੱਦ 170 ਸੈਂਟੀਮੀਟਰ, ਭਾਰ 50 ਕਿੱਲੋ, ਛਾਤੀ 77 ਸੈਂਟੀਮੀਟਰ ਅਤੇ ਉਮੀਦਵਾਰ ਨੇ ਦਸਵੀਂ ਵਿੱਚੋਂ 45 ਪ੍ਰਤੀਸ਼ਤ ਨੰਬਰ ਲਏ ਹੋਣ।ਸਿਪਾਹੀ ਤਕਨੀਕੀ ਲਈ ਉਮਰ ਹੱਦ ਸਾਢੇ 17 ਸਾਲ ਤੋਂ 23 ਸਾਲ,ਕੱਦ 170 ਸੈਂਟੀਮੀਟਰ,ਭਾਰ 50 ਕਿੱਲੋ,ਛਾਤੀ 77 ਸੈਂਟੀਮੀਟਰ ਉਮੀਦਵਾਰ ਨੇ ਬਾਰਵੀਂ ਕਲਾਸ ਸਾਇੰਸ ਵਿਿਸ਼ਆਂ ਫਿਜ਼ਿਕਸ ,ਕੈਮਿਸਟਰੀ,ਗਣਿਤ ਅਤੇ ਅੰਗਰੇਜੀ ਵਿਸਿਆਂ ਨਾਲ 50% ਨਾਲ ਪਾਸ ਕੀਤੀ ਹੋਵੇ।

Advt- Mann Web Solutions

ਸਿਪਾਹੀ ਤਕਨੀਕੀ( ਏ,ਐਮ.ਸੀ) ਲਈ ਜਰੂਰੀ ਜਾਣਕਾਰੀ :

ਉਮਰ ਹੱਦ ਸਾਢੇ 17 ਸਾਲ ਤੋਂ 23 ਸਾਲ,ਕੱਦ 170 ਸੈਂਟੀਮੀਟਰ,ਭਾਰ 50 ਕਿੱਲੋ,ਛਾਤੀ 77 ਸੈਂਟੀਮੀਟਰ ਉਮੀਦਵਾਰ ਨੇ ਬਾਰਵੀਂ ਕਲਾਸ ਸਾਇੰਸ ਵਿਿਸ਼ਆਂ ਫਿਿਜਕਸ,ਕੈਮਿਸਟਰੀ,ਬਾਇਓਲੌਜੀ ਅਤੇ ਅੰਗਰੇਜੀ ਨਾਲ 50% ਨਾਲ ਪਾਸ ਕੀਤੀ ਹੋਵੇ। ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ (ਐਸ.ਕੇ.ਟੀ.) ਲਈ ਉਮਰ ਸਾਢੇ 17 ਤੋਂ 23 ਸਾਲ ਕੱਦ 162 ਸੈਂਟੀਮੀਟਰ ਭਾਰ 50 ਕਿਲੋ ਤੇ ਛਾਤੀ 77 ਸੈਂਟੀਮੀਟਰ ਹੋਣ ਸਮੇਤ ਬਾਰਵੀਂ ਆਰਟਸ, ਕਾਮਰਸ ਜਾਂ ਸਾਇੰਸ ਵਿਸਿਆਂ ‘ਚ 60 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ।

ਹੋਰ ਜਰੂਰੀ ਗੱਲਾਂ :

ਉਮੀਦਵਾਰ ਨਸ਼ਾ ਰਹਿਤ ਹੋਣਾ ਚਾਹੀਦਾ ਹੈ ਅਤੇ ਸਰੀਰ ਦੇ ਕਿਸੇ ਵੀ ਅੰਗ ਤੇ ਕੋਈ ਟੈਟੂ ਨਹੀਂ ਹੋਣਾ ਚਾਹੀਦਾ ਹੈ।ਉਮੀਦਵਾਰ ਦਾਖਲਾ ਪੱਤਰ ਸਮੇਤ ਆਪਣੇ ਦਸਤਾਵੇਜਾਂ ਦੀਆਂ ਤਸਦੀਕਸੁਦਾ ਦੋ ਦੋ ਕਾਪੀਆਂ, 20 ਫੋਟੋ, ਰਿਹਾਇਸ਼ , ਜਾਤੀ, ਧਰਮ, ਆਚਰਣ, ਕੁਆਰਾ ਅਤਟ ਸਾਬਕਾ ਸੈਨਿਕਾਂ ਨਾਲ ਸਬੰਧਤ ਦਸਤਾਵੇਜ ਲਿਆਉਣੇ ਜਰੂਰੀ ਹਨ।

Facebook Comments

Leave a Reply