ਵਿਦਿਆਰਥੀਆਂ ਲਈ ਖੁਸ਼ਖ਼ਬਰੀ – ਪੰਜਾਬ ਸਰਕਾਰ ਨੇ 7 ਫਰਵਰੀ ਨੂੰ ਸਕੂਲ ਖੋਲਣ ਦਾ ਕੀਤਾ ਫੈਸਲਾ

The Punjab government has decided to reopen the school on February 7

ਚੰਡੀਗੜ੍ਹ : ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚ ਕੱਲ੍ਹ, ਸੋਮਵਾਰ, 7 ਫਰਵਰੀ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪੰਜਵੀਂ ਜਮਾਤ ਤਕ ਦੇ ਸਕੂਲ ਫਿਲਹਾਲ ਬੰਦ ਰਹਿਣਗੇ। ਉਨ੍ਹਾਂ ਦੀ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ ।

ਸਰਕਾਰ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਕਿਹਾ ਹੈ ਕਿ 15 ਸਾਲ ਤੋਂ ਵੱਡੇ ਵਿਦਿਆਰਥੀਆਂ ਨੂੰ ਕੋਵਿਡ ਵੈਕਸੀਨ ਦੀ ਇਕ ਡੋਜ ਲੱਗੀ ਹੋਣੀ ਜ਼ਰੂਰੀ ਹੈ। ਪੰਜਾਬ ਸਰਾਕਰ ਦੇ ਤਾਜ਼ਾ ਹੁਕਮ ਮੁਤਾਬਕ ਯੂਨੀਵਰਸਿਟੀ, ਕਾਲਜ, ਕੋਚਿੰਗ ਸੈਂਟਰ, ਲਾਇਬ੍ਰੇਰੀ, ਟ੍ਰੇਨਿੰਗ ਇੰਸਟੀਚਿਊਟ ਸਣੇ ਸਾਰੇ ਐਜੂਕੇਸ਼ਨਲ ਇੰਸਟੀਚਿਊਟ ਖੋਲ੍ਹੇ ਗਏ ਹਨ। ਹਾਲਾਂਕਿ ਵਿਦਿਆਰਥੀ ਚਾਹੁਣ ਤਾਂ ਆਨਲਾਈਨ ਵੀ ਪੜ੍ਹਾਈ ਕਰ ਸਕਦੇ ਹਨ।

youtube advertisement
Youtube Channel Promotion

ਜਾਣਕਾਰੀ ਅਨੁਸਾਰ , ਸਰਕਾਰ ਨੇ ਹਦਾਇਤ ਦਿੱਤੀ ਹੈ ਕਿ ਪੰਜਾਬ ਵਿਚ ਐਂਟਰੀ ਲਈ ਹੁਣ ਕੋਵਿਡ ਵੈਕਸੀਨ ਦੀ ਡਬਲ ਡੋਜ਼ ਲੱਗੀ ਹੋਣੀ ਜ਼ਰੂਰੀ ਹੈ। ਕੋਵਿਡ ਤੋਂ ਠੀਕ ਹੋਏ ਮਰੀਜ਼ ਦੇ ਆਉਣ ‘ਤੇ ਰੋਕ ਨਹੀਂ ਰਹੇਗੀ। ਇਸ ਤੋਂ ਇਲਾਵਾ ਜੇਕਰ ਵੈਕਸੀਨ ਨਹੀਂ ਲੱਗੀ ਤਾਂ ਰੈਪਿਡ ਟੈਸਟ ਜ਼ਰੂਰੀ ਹੋਵੇਗਾ ਨਹੀਂ ਤਾਂ ਵਿਅਕਤੀ ਕੋਲ 72 ਘੰਟੇ ਦੇ ਅੰਦਰ ਦੀ ਕੋਵਿਡ ਨੈਗੇਟਿਵ RT-PCR ਰਿਪੋਰਟ ਹੋਣੀ ਜ਼ਰੂਰੀ ਹੈ ।

ਸਕੂਲਾਂ ਤੋਂ ਇਲਾਵਾ ਇੰਡੋਰ ਫੰਕਸ਼ਨਸ ‘ਚ 500 ਲੋਕ ਇਕੱਠੇ ਹੋ ਸਕਣਗੇ ਅਤੇ ਆਉਟਡੋਰ ਫੰਕਸ਼ਨਸ ‘ਚ 1000 ਬੰਦਿਆਂ ਦੇ ਇਕੱਠ ਨੂੰ ਮਾਨਤਾ ਦਿਤੀ ਗਈ ਹੈ | ਬਾਰ, ਸਿਨੇਮਾ , GYM , ਸਪਾ ਸੈਂਟਰ , ਸਪੋਰਟਸ ਕੰਪਲੈਕਸ ਅਤੇ ਰੈਸਟੋਰੈਂਟ 75% ਕਪੈਸਟੀ ਨਾਲ ਖੁੱਲ੍ਹ ਸਕਣਗੇ | AC ਬੱਸਾਂ 50 ਸਵਾਰੀਆਂ ਦੀ ਸਮਰਥਾ ਨਾਲ ਚਲ ਸਕਣਗੀਆਂ | ਪਬਲਿਕ ਥਾਵਾਂ ਤੇ ਸੋਸ਼ਲ ਦੂਰੀ ਅਤੇ ਮਾਸਕ ਪਹਿਨਣਾ ਹੋਵੇਗਾ ਲਾਜ਼ਮੀ ਹੋਵੇਗਾ |

If you like then share this :

Related Posts

Leave a Reply

Your email address will not be published.