India Lifesyle

ਟ੍ਰੈਫਿਕ ਨਿਯਮ ਤੋੜਨੇ ਹੁਣ ਪੈ ਸਕਦੇ ਹਨ ਪਹਿਲਾਂ ਨਾਲੋਂ 10 ਗੁਣਾ ਮਹਿੰਗੇ

ਨਵੀ ਦਿੱਲੀ : ਟ੍ਰੈਫਿਕ ਨਿਯਮਾਂ ਦੀ ਗੱਲ ਕਰੀਏ ਤਾਂ ਇਕੱਲੇ ਪੰਜਾਬ ਚ ਹੀ ਨਹੀਂ ਸਗੋਂ ਪੂਰੇ ਭਾਰਤ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ | ਜਿਸ ਦੇ ਸਿੱਟੇ ਵਜੋਂ ਦੁਰਘਟਨਾਵਾਂ ਹੋਣੀਆਂ ਲਾਜਮੀ ਹਨ | ਲੋਕਾਂ ਨੂੰ ਟ੍ਰੈਫਿਕ ਨਿਯਮ ਤੋੜਨ ਤੋਂ ਰੋਕਣ ਲਈ ਭਾਰਤ ਸਰਕਾਰ ਦੇ ਆਵਾਜਾਈ ਮੰਤਰਾਲੇ ਵਲੋਂ ਬਹੁਤ ਹੀ ਜਲਦ ਮੋਟਰ ਵਹੀਕਲ ਬਿੱਲ ਚ ਕੁਝ ਫੇਹਰ ਬਦਲ ਕੀਤਾ ਜਾ ਸਕਦਾ ਹੈ | ਜੇਕਰ ਬਦਲਿਆ ਹੋਇਆ ਨਵਾਂ ਬਿੱਲ ਪਾਸ ਹੁੰਦਾ ਹੈ ਤਾਂ ਚਲਾਨ ਸਬੰਧੀ ਨਿਯਮਾਂ ਵਿਚ ਵੱਡੇ ਪੱਧਰ ਤੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ |

ਇਹ ਵੀ ਪੜ੍ਹੋ :

ਜਾਣਕਾਰੀ ਲਈ ਦੱਸ ਦੀਏ ਇਹ ਬਿੱਲ ਲੋਕ ਸਭਾ ਚ ਪਾਸ ਪਹਿਲਾਂ ਤੋਂ ਹੀ ਹੋ ਚੁਕਿਆ ਹੈ ਪਰ ਰਾਜ ਸਭਾ ਚ ਇਸ ਬਿੱਲ ਦਾ ਪਾਸ ਹੋਣਾ ਅਜੇ ਬਾਕੀ ਹੈ | ਅਗਰ ਇਹ ਬਿੱਲ ਪਾਸ ਹੁੰਦਾ ਹੈ ਤਾਂ

  1. ਲਾਇਸੈਂਸ ਅਤੇ ਰਿਜਿਸਟ੍ਰੇਸ਼ਨ ਸਰਟੀਫਿਕੇਟ ਲਈ ਅਧਾਰ ਜਰੂਰੀ ਹੋ ਸਕਦਾ ਹੈ |
  2. ਆਵਾਜਾਈ ਸਾਧਨਾਂ ਦੀ ਔਟੋਮੈਟਿਡ ਫਿਟਨੈਸ ਟੈਸਟਿੰਗ ਸਬੰਧੀ ਬਦਲਾਵ ਹੋ ਸਕਦਾ ਹੈ |
  3. “ਹਿੱਟ ਐਂਡ ਰਨ” ਮਾਮਲੇ ਚ ਪੀੜਤ ਪਰਿਵਾਰ ਨੂੰ 25000 ਰੁਪਏ ਦੀ ਜਗਾ ਤੇ 2 ਲੱਖ ਰੁਪਏ ਮੁਆਵਜਾ ਦੇਣਾ ਪਵੇਗਾ |
  4. ਜੇਕਰ ਇਕ ਨਬਾਲਗ ਵਾਹਣ ਚਲਾਉਂਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਵਾਹਣ ਦੇ ਮਲਿਕ ਉੱਤੇ ਅਪਰਾਧਕ ਮਾਮਲਾ ਦਰਜ ਹੋਵੇਗਾ |
  5. ਟ੍ਰੈਫਿਕ ਰੂਲ ਤੋੜਨ ਤੇ ਜੁਰਮਾਨੇ ਵਜੋਂ 1 ਲੱਖ ਰੁਪਏ ਤੱਕ ਦੇਣਾ ਪੈ ਸਕਦਾ ਹੈ |
Facebook Comments

Leave a Reply