ਬ੍ਰੈਕਿੰਗ ਨਿਊਜ਼ : ਜਾਣੋ ਪੰਜਾਬ ਕਾਂਗਰਸ ਕਿਸ ਦਿਨ ਕਰੇਗੀ ਆਪਣੇ CM ਚੇਹਰੇ ਦਾ ਐਲਾਨ

Punjab News : Who is CM face of Punjab Congress ?

ਪੰਜਾਬ ਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੈ | ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਲਈ ਆਪਣਾ ਸੀ.ਐਮ ਚੇਹਰਾ ਪਹਿਲਾਂ ਹੀ ਐਲਾਨ ਦਿੱਤਾ ਹੈ | ਚੋਣਾਂ ਦੇ ਮਾਹੌਲ ਦੇ ਚਲਦੇ ਪੰਜਾਬ ਕਾਂਗਰਸ ਤੇ ਸੀ.ਐਮ ਚੇਹਰੇ ਲਈ ਦਬਾ ਬਣਿਆ ਹੋਇਆ ਹੈ ਕਿਉਂ ਕੇ ਅਜੇ ਤੱਕ ਕਾਂਗਰਸ ਨੇ ਆਪਣਾ CM ਚੇਹਰਾ ਪੰਜਾਬ ਨੂੰ ਨਹੀਂ ਦਿੱਤਾ | ਆਮ ਆਦਮੀ ਪਾਰਟੀ ਵਲੋਂ ਪਿਛਲੇ ਦਿਨੀਂ ਭਗਵੰਤ ਮਾਨ ਨੂੰ ਆਪਣਾ CM ਚੇਹਰਾ ਐਲਾਨ ਦਿੱਤਾ ਗਿਆ ਸੀ ਜਿਸ ਨਾਲ ਪੰਜਾਬ ਚੋਣਾਂ ਦਾ ਮਾਹੋਲ ਹੋਰ ਵੀ ਭੱਖ ਗਿਆ |

ਆਮ ਆਦਮੀ ਪਾਰਟੀ ਨੇ ਜਲੰਧਰ ਵਿਖੇ ਪ੍ਰੈਸ ਕਾਨਫਰੈਂਸ ਚ ਪੰਜਾਬ ਦੇ ਸ਼ਹਿਰਾਂ ਲਈ ਐਲਾਨੇ 10 ਏਜੰਡੇ – ਪੜ੍ਹੋ ਪੂਰੀ ਖਬਰ

Lic Advertisement
Sponsored Advt

ਜੇ ਕਰ ਗੱਲ ਕਾਂਗਰਸ ਦੀ ਕਰੀਏ ਤਾਂ ਪੰਜਾਬ ਦੇ CM ਚੇਹਰੇ ਲਈ ਕਈ ਦਿਗਜ ਲੀਡਰ ਚਰਨਜੀਤ ਚੰਨੀ , ਨਵਜੋਤ ਸਿੱਧੂ , ਸੁਖਜਿੰਦਰ ਰੰਧਾਵਾ ਦਾਵੇਦਾਰੀ ਠੋਕ ਰਹੇ ਹਨ | ਸਭ ਤੋਂ ਪਹਿਲਾ ਨਾਮ CM ਚੇਹਰੇ ਲਈ ਚਰਨਜੀਤ ਚੰਨੀ ਦਾ ਸਾਹਮਣੇ ਆ ਰਿਹਾ ਹੈ | ਪੰਜਾਬ ਦੇ ਮੁਖ ਮੰਤਰੀ ਚਰਨਜੀਤ ਚੰਨੀ ਦੇ ਦੱਸਿਆ ਹੈ ਕਿ ਪੰਜਾਬ ਕਾਂਗਰਸ ਲਈ CM ਚੇਹਰਾ ਰਾਹੁਲ ਗਾਂਧੀ ਜੀ ਵਲੋਂ 6 ਫਰਵਰੀ ਨੂੰ ਐਲਾਨ ਦਿੱਤਾ ਜਾਵੇਗਾ | ਚਰਨਜੀਤ ਚੰਨੀ ਤੋਂ ਬਾਅਦ CM ਚੇਹਰੇ ਲਈ ਦੂਜਾ ਨਾਮ ਨਵਜੋਤ ਸਿੰਘ ਸਿੱਧੂ ਦਾ ਹੈ |

ਮੌਜੂਦਾ ਅਕਾਲੀ ਤੇ ਕਾਂਗਰਸੀ ਪੰਚਾਇਤਾਂ ਹੋ ਰਹੀਆਂ ਨੇ ‘ਆਪ’ ਚ ਸ਼ਾਮਿਲ , ਸੁਖਵੀਰ ਮਾਈਸਰਖਾਨਾ ਨੂੰ ਮਿਲ ਰਿਹਾ ਲੋਕਾਂ ਵਲੋਂ ਭਰਵਾਂ ਹੁੰਗਾਰਾ

ਸੂਤਰਾਂ ਅਨੁਸਾਰ , CM ਚੇਹਰੇ ਲਈ ਸਭ ਤੋਂ ਅੱਗੇ ਨਾਮ ਚਰਨਜੀਤ ਚੰਨੀ ਦਾ ਹੈ ਕਿਉਂ ਕਿ ਉਹ ਪੰਜਾਬ ਕਾਂਗਰਸ ਚ ਬਹੁਤ ਪੁਰਾਣੇ ਹਨ | ਚੰਨੀ ਵਰੋਧੀ ਧਿਰ ਦੇ ਨੇਤਾ ਅਤੇ ਕਈ ਵਾਰ ਵਿਧਾਇਕ ਵੀ ਰਹੇ ਹਨ | ਕਾਂਗਰਸ ਦੇ ਕਈ ਵਿਧਾਇਕ ਵੀ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਹਕ਼ ਚ ਹਨ |

Punjab Govt Jobs Notifications
www.jobalerts4u.com
If you like then share this :

Related Posts

Leave a Reply

Your email address will not be published.