Famous Personalities International

(Adolf Hitler) ਅਡੌਲਫ਼ ਹਿਟਲਰ ਕੌਣ ਸੀ – ਜਾਣੋ ਅਡੌਲਫ਼ ਹਿਟਲਰ ਦੀ ਪੂਰੀ ਕਹਾਣੀ

ਅਡੌਲਫ਼ ਹਿਟਲਰ ਦਾ ਨਾਂ ਹਰ ਕੋਈ ਜਾਣਦਾ ਪਰ ਬਹੁਤ ਲੋਕਾਂ ਨੂੰ ਅਡੌਲਫ਼ ਹਿਟਲਰ ਦੇ ਇਤਿਹਾਸ ਬਾਰੇ ਸ਼ਾਇਦ ਨਾਂ ਪਤਾ ਹੋਵੇ | ਆਉ ਜਾਣਦੇ ਹੈ ਕਿ ਕੌਣ ਸੀ ਅਡੌਲਫ਼ ਹਿਟਲਰ ਅਤੇ ਉਹ ਕਿੰਨਾ ਕਾਰਨਾਂ ਕਰ ਕੇ ਦੁਨੀਆਂ ਚ ਮਸ਼ਹੂਰ ਹੋਇਆ ਸੀ | ਅਡੌਲਫ਼ ਹਿਟਲਰ ਜਰਮਨੀ ਦੀ ਇਕ ਨਾਜ਼ੀ ਪਾਰਟੀ (Nazi Party) ਦਾ ਲੀਡਰ ਸੀ| ਉਹ ਸੰਨ 1934 – 1945 ਤਕ ਨਾਜ਼ੀ ਪਾਰਟੀ ਦਾ ਇੱਕ ਤਕੜ ਲੀਡਰ ਰਿਹਾ|ਉਹਨਾਂ ਆਪਣੇ ਸਮੇ ਕੁਝ ਅਜਿਹੀਆਂ ਨੀਤੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਦੇ ਸਿੱਟੇ ਵਜੋਂ ਇਕ ਬਹੁਤ ਹੀ ਖਤਰਨਾਕ ਵਿਸ਼ਵ ਯੁੱਧ ਹੋਇਆ|

ਅਡੌਲਫ਼ ਹਿਟਲਰ ਦੇ ਪਰਿਵਾਰ ਬਾਰੇ

ਅਡੌਲਫ਼ ਹਿਟਲਰ ਦਾ ਜਨਮ ਆਸਟਰੀਆ ਵਿੱਚ 20 ਅਪ੍ਰੈਲ 1889 ਨੂੰ ਹੋਇਆ ਸੀ | ਉਹਨਾਂ ਦੇ ਪਿਤਾ ਦਾ ਨਾਮ ਅਲਿਓਸ ਹਿਟਲਰ ਅਤੇ ਮਾਤਾ ਦਾ ਨਾਮ ਕਲਾਰਾ ਪੋਲਜ਼ਲਾ ਸੀ | ਉਹ ਉਹਨਾਂ ਦਾ ਚੌਥਾ ਬੱਚਾ ਸੀ |

Image result for adolf hitler in childhood

Adolf Hitler in Childhood

ਅਡੌਲਫ਼ ਹਿਟਲਰ ਦੀ ਬਚਪਨ ਤੋਂ ਹੀ ਫਾਈਨ ਆਰਟ ਵਿੱਚ ਦਿਲਚਸਪੀ ਸੀ ਪਰ ਉਹਨਾਂ ਦੇ ਪਿਤਾ ਨੂੰ ਇਹ ਮਨਜੂਰ ਨਹੀਂ ਸੀ | ਅਡੌਲਫ਼ ਹਿਟਲਰ ਦੀ ਆਪਣੇ ਪਿਤਾ ਨਾਲ ਲੜਾਈ ਹੁੰਦੀ ਰਹਿੰਦੀ ਸੀ|

ਹਿਟਲਰ ਦੀ ਜਿੰਦਗੀ ਚ ਇਕ ਵੱਡਾ ਬਦਲਾਵ

ਅਡੌਲਫ਼ ਹਿਟਲਰ ਵਿੱਚ ਆਪਣੇ ਛੋਟੇ ਭਰਾ ਦੀ ਮੌਤ ਤੋਂ ਬਾਅਦ ਬਹੁਤ ਵੱਡੀ ਤਬਦੀਲੀ ਆਈ ਅਤੇ ਉਹ ਆਪਣੇ ਆਪ ਨੂੰ ਦੁਨੀਆਂ ਤੋਂ ਅਲਗ ਸਮਝਣ ਲਗਿਆ | ਅਡੌਲਫ਼ ਹਿਟਲਰ ਦੀ ਦਿਲਚਸਪੀ ਜਰਮਨ ਰਾਸ਼ਟਰਵਾਦ ਵਿੱਚ ਬਹੁਤ ਵੱਧ ਸੀ | 1903 ਚ ਅਡੌਲਫ਼ ਹਿਟਲਰ ਦੇ ਪਿਤਾ ਦੀ ਮੌਤ ਹੋ ਗਈ ਅਤੇ 1907 ਵਿੱਚ ਮਾਂ ਦੀ ਮੌਤ ਹੋ ਗਈ | ਇਸ ਤੋਂ ਬਾਦ ਉਹ ਵਿਆਨਾ ਚਲੇ ਗਏ ਅਤੇ ਓਥੇ ਜਾ ਕਿ ਚਿਤ੍ਰਕਾਰੀ ਕਰਨ ਅਤੇ ਮਜਦੂਰੀ ਕਰਨ ਲੱਗ ਪਏ | ਉਹਨਾਂ ਨੇ ਐਕਡਮੀ ਓਫ ਫਾਈਨ ਆਰਟ ਵਿੱਚ ਦੋ ਵਾਰ ਦਾਖਲਾ ਲੈਣਾ ਚਾਹਿਆ ਪਰ ਦੋਵੇ ਵਾਰ ਅਸਫਲ ਰਹੇ | ਅਡੌਲਫ਼ ਹਿਟਲਰ ਆਪਣੀ ਅਨਾਥ ਬੱਚਿਆਂ ਨੂੰ ਮਿਲਣ ਵਾਲੀ ਪੈਨਸ਼ਨ ਨਾਲ ਹੀ ਗੁਜਾਰਾ ਕਰਦੇ ਰਹੇ | ਉਹਨਾਂ ਕੋਲ ਰਹਿਣ ਲਈ ਘਰ ਨਹੀਂ ਸੀ |

ਜਰਮਨ ਦੀ ਆਰਮੀ ਵਿੱਚ ਭਰਤੀ

1913 ਚ ਉਹ ਵਿਆਨਾ ਤੋਂ ਮਿਓਸਿਕ ਚਲੇ ਗਏ | ਪਹਿਲੇ ਵਿਸ਼ਵ ਯੁੱਧ ਸਮੇ ਉਹਨਾਂ ਨੇ ਜਰਮਨ ਸੈਨਾ ਵਿੱਚ ਦਾਖਲਾ ਲਿਆ ਤੇ ਉਹ 1914 ਵਿੱਚ ਆਰਮੀ ਚ ਭਰਤੀ ਹੋ ਗਏ | ਉਹਨਾਂ ਨੇ ਬਹੁਤ ਮਹੱਤਵਪੂਰਨ ਲੜਾਈਆਂ ਵਿੱਚ ਹਿੱਸਾ ਲਿਆ ਅਤੇ ਇਕ ਲੜਾਈ ਵਿੱਚ ਉਹ ਜਖ਼ਮੀ ਹੋ ਗਏ |

Image result for adolf hitler in german army
Adolf Hitler in German Army

ਜਰਮਨ ਆਰਮੀ ਨੇ ਉਹਨਾਂ ਦੀ ਵੀਰਤਾ ਲਈ ਐਰੋਨ ਕ੍ਰਾਸ ਫਰਸਟ ਕਲਾਸ ਅਤੇ ਬ੍ਲੈਕ ਬੂਨ ਤਗਮਾ ਦਿੱਤਾ|ਜਦੋ ਜਰਮਨੀ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਤਾਂ ਓਦੋ ਅਡੌਲਫ਼ ਹਿਟਲਰ ਨੂੰ ਬਹੁਤ ਦੁੱਖ ਹੋਇਆ |

ਜਰਮਨ ਵਰਕਰ ਪਾਰਟੀ ਚ ਸ਼ਾਮਿਲ ਹੋਣਾ

ਉਸ ਤੋਂ ਬਾਦ ਉਹ ਅਡੌਲਫ਼ ਹਿਟਲਰ ਨੇ ਇੰਟੈੱਲੀਜੰਸੀ ਮਿਲਟ੍ਰੀ ਲਈ ਕੰਮ ਕੀਤਾ | ਜਦੋ ਉਹ ਜਰਮਨ ਵਰਕਰ ਪਾਰਟੀ ਦੀਆਂ ਗਤੀਵਦੀਆਂ ਤੇ ਨਜ਼ਰ ਰੱਖ ਰਹੇ ਸੀ ਤਾਂ ਉਹਨਾਂ ਨੂੰ ਜਰਮਨ ਵਰਕਰ ਪਾਰਟੀ ਦੀਆਂ ਕੁਝ ਨੀਤੀਆਂ ਬਹੁਤ ਭਾਅ ਗਈਆਂ |

Related image
Nazi Party

ਉਹਨਾਂ ਨੇ 1919 ਵਿੱਚ ਉਸ ਪਾਰਟੀ ਨੂੰ ਜੋਇਨ ਕਰ ਲਿਆ ਅਤੇ ਬਾਦ ਵਿੱਚ ਉਸ ਪਾਰਟੀ ਦਾ ਨਾਮ ਬਦਲ ਕਿ ਨਾਜ਼ੀ ਪਾਰਟੀ ਜਾਣੀ ਕਿ ਨੈਸ਼ਨਲ ਸੋਸਿਲਿਜਮ ਜਰਮਨ ਪਾਰਟੀ ਰੱਖ ਲਿਆ |

ਅਡੌਲਫ਼ ਹਿਟਲਰ ਦੀ ਗ੍ਰਿਫਤਾਰੀ

ਉਹਨਾਂ ਨੇ ਮਾਰਕਸਿਸਟ ਅਤੇ Jews ਦਾ ਵਿਰੋਧ ਕੀਤਾ | ਉਹ ਨਾਜ਼ੀ ਪਾਰਟੀ ਦੇ ਚੇਅਰਮਨ ਬਣ ਗਏ | ਅਡੌਲਫ਼ ਹਿਟਲਰ ਨੇ ਇਕ ਬਹੁਤ ਅਹਿਮ ਮੀਟਿੰਗ ਦੋਰਾਨ ਕਿਹਾ ” ਰਾਸ਼ਟਰੀ ਕ੍ਰਾਂਤੀ ਸ਼ੁਰੂ ਹੋ ਗਈ ਹੈ ” ਅਤੇ ਇਕ ਨਵੀ ਸਰਕਾਰ ਦੀ ਘੋਸ਼ਣਾ ਕਰ ਦਿੱਤੀ | ਇਸ ਤੋਂ ਬਾਅਦ ਓਹਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੇਸ਼ ਧ੍ਰੋਹੀ ਦਾ ਦੱਸ ਕਿ |ਅਡੌਲਫ਼ ਹਿਟਲਰ ਪੂਰੇ ਨੋ ਮਹੀਨੇ ਜੇਲ ਚ ਬੰਦ ਰਹੇ |

Related image

ਇਸ ਦੌਰਾਨ ਓਹਨਾ ਨੇ ਇਕ ਕਿਤਾਬ ਲਿਖਵਾਈ ਜਿਸਦਾ ਨਾਮ ਸੀ ” ਮੇਰਾ ਸੰਘਰਸ਼ ” ਇਸ ਵਿੱਚ ਬਹੁਤ ਸਾਰਾ ਝੂਠ ਲਿਖਿਆ ਗਿਆ ਅਤੇ ਜਰਮਨ ਸੋਸਾਇਟੀ ਨੂੰ ਬਦਲਣ ਦੀ ਗੱਲ ਕੀਤੀ ਗਈ |

ਰਾਸ਼ਟਰਪਤੀ ਦੀ ਚੋਣ ਚ ਨਾਮਜਦਗੀ

ਇਸ ਤੋਂ ਬਾਅਦ ਜਰਮਨ ਵਿੱਚ ਗ੍ਰੇਟ ਡਿਪ੍ਰੇਸ਼ਨ ਆਇਆ ਤੇ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ | ਇਸ ਮੌਕੇ ਨੂੰ ਅਡੌਲਫ਼ ਹਿਟਲਰ ਨੇ ਬਹੁਤ ਚੰਗੇ ਤਰੀਕੇ ਨਾਲ ਵਰਤਿਆ ਅਤੇ 1932 ਵਿੱਚ ਰਾਸ਼ਟਰਪਤੀ ਦੀ ਚੋਣ ਚ ਖੜੇ ਹੋ ਗਏ |ਅਡੌਲਫ਼ ਹਿਟਲਰ ਦੇ ਵਿਰੁੱਧ ਖੜੇ ਹੋਏ ਸਨ ਪੌਲ ਵਾਨ ਹਿੰਦੇਨਬੂਰਗ (Paul Von Hindenburg )|

Enabling Act ਪਾਸ ਕਰਨਾ

ਅਡੌਲਫ਼ ਹਿਟਲਰ ਵੋਟਾਂ ਚ 36% ਵੋਟਾਂ ਹਾਸਿਲ ਕਰ ਕਿ ਇਕ ਰਾਜਨੀਤਕ ਲੀਡਰ ਬਣ ਗਏ | ਵੋਟਾਂ ਚ ਜਿੱਤੇ ਹੋਏ ਪੌਲ ਵਾਨ ਹਿੰਦੇਨਬੂਰਗ ਨੇ ਅਡੌਲਫ਼ ਹਿਟਲਰ ਨੂੰ ਚਾਂਸਲਰ ਲਗਾ ਦਿੱਤਾ ਪਰ ਅਡੌਲਫ਼ ਹਿਟਲਰ ਨੇ ਆਪਣੇ ਅਹੁਦੇ ਦਾ ਇਸਤੇਮਾਲ ਇਕ ਤਾਨਾਸ਼ਾਹ ਬਣਨ ਕੀਤਾ |

Image result for enabling act hitler
Hitler Enabling Act

ਉਸ ਨੇ ਐਨਾਬਲਿੰਗ ਐਕਟ (Enabling Act ) ਪਾਸ ਕੀਤਾ ਜਿਸ ਨਾਲ ਉਸ ਨੇ ਆਪਣੀ ਹੀ ਸਰਕਾਰ ਤੇ ਪੂਰਾ ਦਬਾਅ ਪਾ ਲਿਆ ਅਤੇ ਹੋਰ ਰਾਜਨੀਤਕ ਪਾਰਟੀਆਂ ਨੂੰ ਵੀ ਇੱਕ ਪਾਸੇ ਕਰ ਦਿੱਤਾ | 1933 ਵਿੱਚ ਜਰਮਨ ਚ ਸਿਰਫ ਇਕ ਪਾਰਟੀ ਬਚੀ ਉਹ ਸੀ ਨਾਜ਼ੀ ਪਾਰਟੀ |

Jews ਕਮਿਊਨਟੀ ਨੂੰ ਜਰਮਨੀ ਤੋਂ ਬਾਹਰ ਕਰਨਾ

ਰਾਸ਼ਟਰਪਤੀ ਦੀ ਮੌਤ ਤੋਂ ਬਾਦ ਸਾਰੀਆਂ ਸ਼ਕਤੀਆਂ ਅਡੌਲਫ਼ ਹਿਟਲਰ ਕੋਲ ਆ ਗਈਆਂ ਅਤੇ 1939 ਤੱਕ ਅਡੌਲਫ਼ ਹਿਟਲਰ ਨੇ ਬਹੁਤ ਸਾਰੇ ਅਜਿਹੇ ਕਾਨੂੰਨ ਬਣਾਏ ਜਿਨ੍ਹਾਂ ਨਾਲ Jews ਕਮਿਊਨਟੀ ਨੂੰ ਪੂਰਾ ਦਬਾਇਆ ਜਾ ਸਕੇ | ਹਿਟਲਰ ਨੇ Jews ਕਮਿਊਨਟੀ ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਕਿ ਸਟੇਟ ਤੋਂ ਬਾਹਰ ਕੱਢ ਦਿੱਤਾ|

ਜਰਮਨੀ ਦਾ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਕਬਜ਼ੇ ਚ ਲੈਣਾ

1938 ਵਿੱਚ ਅਡੌਲਫ਼ ਹਿਟਲਰ ਨੂੰ Time ਮੈਗਜ਼ੀਨ ਵਲੋਂ ਮੈਨ ਓਫ ਈਯਰ ਘੋਸ਼ਿਤ ਕੀਤਾ ਗਿਆ | ਜ੍ਰਮਨੀ ਨੇ 1939 ਵਿੱਚ ਪੋਲੈਂਡ ਤੇ ਹਮਲਾ ਕਰ ਕੇ ਉਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ | ਇਸ ਕਾਰਣ Birtain ਅਤੇ ਫਰਾਂਸ ਨੇ ਜਰਮਨੀ ਤੇ ਹਮਲਾ ਕੀਤਾ |

Related image
Germany Attack on Polland

ਇਸ ਲੜਾਈ ਵਿੱਚ Jews ਬਹੁਤ ਸੰਖਿਆ ਵਿੱਚ ਮਾਰੇ ਗਏ | ਇਸ ਤੋਂ ਬਾਅਦ ਅਡੌਲਫ਼ ਹਿਟਲਰ ਨੇ 1940 ਚ ਨਾਰਵੇ , ਫਰਾਂਸ , ਬੈਲਜ਼ੀਅਮ , ਨੇਂਦਰਲੈਂਡ ਅਤੇ ਡੈਨਮਾਰਕ ਆਪਣੇ ਕਬਜੇ ਵਿੱਚ ਕਰ ਲਏ | 1941 ਚ ਸੋਵੀਅਤ ਵਿੱਚ ਆਪਣੀ ਸੈਨਾ ਭੇਜ ਕਿ ਰਸੀਆ ਦਾ ਇਕ ਵੱਡਾ ਹਿੱਸਾ ਆਪਣੇ ਕਬਜੇ ਵਿੱਚ ਕਰ ਲਿਆ |

ਜਰਮਨੀ ਦਾ ਹਮਲੇ ਚ ਅਸਫਲ ਹੋਣਾ

ਹਿਟਲਰ ਨੇ ਰਸੀਆ ਤੇ ਆਪਣੇ ਹਮਲੇ ਬੰਦ ਕਰ ਦਿੱਤੇ | ਫੇਰ ਜਪਾਨ ਨੇ ਪਰਲ ਹਰਬਰ ਤੇ ਹਮਲਾ ਕੀਤਾ ਅਤੇ ਹਿਟਲਰ ਨੇ ਜਪਾਨ ਦੇ ਨਾਲ ਮਿਲ ਕੇ ਵੱਡੇ ਵੱਡੇ ਦੇਸ਼ ਜਿਵੇ ਅਮਰੀਕਾ , Britain ਅਤੇ ਰਸੀਆ ਤੇ ਹਮਲਾ ਕਰ ਦਿੱਤਾ | ਅਡੌਲਫ਼ ਹਿਟਲਰ ਨੇ ਸੋਚਿਆ ਕਿ ਉਹ ਇਨ੍ਹਾਂ ਦੇਸ਼ਾਂ ਨੂੰ ਹਰਾ ਦੇਵਾਗੇ ਪਰ 1942 ਵਿੱਚ ਜਰਮਨ ਸੈਨਾ ਸੁਏਜ਼ ਕੈਨਾਲ ਉੱਤੇ ਕਬਜਾ ਕਰਨ ਚ ਅਸਫਲ ਰਹੀ ਹੈ | ਇਸ ਤੋਂ ਬਾਅਦ ਸਟਲਿੰਗਰਾਦ ਦੀ ਲੜਾਈ ਅਤੇ ਕਰੁਸਕੀ ਲੜਾਈ ਵੀ ਜਰਮਨ ਹਾਰ ਗਿਆ | ਫੇਰ 1944 ਵਿੱਚ ਵੈਸਟਨ ਅਲੈਂਸ ਆਰਮੀ ਨੇ ਉਤਰੀ ਫਰਾਂਸ ਉੱਤੇ ਹਮਲਾ ਕਰ ਫਰਾਂਸ ਨੂੰ ਕਬਜੇ ਚ ਲੈ ਲਿਆ | ਇਸ ਦਿਨ ਨੂੰ D-Day ਵੀ ਕਿਹਾ ਜਾਣਦਾ ਹੈ |

ਜਰਮਨ ਅਫਸਰਾਂ ਦਾ ਹਿਟਲਰ ਦੇ ਵਿਰੁੱਧ ਹੋਣਾ

ਇਸ ਤੋਂ ਬਾਦ ਬਹੁਤ ਸਾਰੇ ਜਰਮਨ ਅਫਸਰਾਂ ਨੇ ਸੋਚਿਆ ਕਿ ਅਗਰ ਅਡੌਲਫ਼ ਹਿਟਲਰ ਇਹਦਾ ਹੀ ਜਰਮਨ ਤੇ ਰਾਜ ਕਰਦਾ ਰਿਹਾ ਤਾਂ ਜਰਮਨੀ ਦੀ ਹਾਰ ਪੱਕੀ ਹੈ | ਹਿਟਲਰ ਨੂੰ ਉਸ ਦੇ ਦੇਸ਼ ਵਾਸੀਆਂ ਵਲੋਂ ਹੀ ਖਤਮ ਕਰਨ ਦੀ ਯੋਜਨਾਵਾਂ ਬਣਾਈਆਂ ਜਾਣ ਲੱਗੀਆਂ |

ਅਡੌਲਫ਼ ਹਿਟਲਰ ਦੀ ਮੌਤ

ਇਸ ਤੋਂ ਬਾਅਦ ਹਿਟਲਰ ਨੇ 29 ਅਪ੍ਰੈਲ 1945 ਨੂੰ ਆਪਣੀ ਦੋਸਤ ਏਵਾ ਬਰੌਂ ਨਾਲ ਇਕ ਬੰਕਰ ਵਿੱਚ ਵਿਆਹ ਕਰ ਲਿਆ | ਹਿਟਲਰ ਨੂੰ ਵਿਆਹ ਦੌਰਾਨ ਖ਼ਬਰ ਮਿਲੀ ਕਿ ਇਟੈਲੀਅਨ ਤਾਨਾਸ਼ਾਹ ਬਿਨਤੋ ਮੁਸਲੀਨੀ ਨੂੰ ਮਾਰ ਦਿੱਤਾ ਗਿਆ ਹੈ |

Image result for hitler death
Hitler Death in 30 April 1945

ਹਿਟਲਰ ਨੂੰ ਡਰ ਸੀ ਕਿ ਉਸ ਦੇ ਦੁਸ਼ਮਣ ਉਸ ਨੂੰ ਮਾਰ ਮੁਕਾਉਣਗੇ | ਇਸ ਡਰ ਕਾਰਣ ਹਿਟਲਰ ਅਤੇ ਬਰੌਂ ਨੇ ਆਪਣੇ ਵਿਆਹ ਤੋਂ ਇਕ ਦਿਨ ਬਾਅਦ ਆਤਮ ਹਤਿਆ ਕਰ ਲਈ |

Facebook Comments

Leave a Reply