
Why was the post mortem of Sidhu Moose Wala delayed ? When will the cremation of Sidhu’s body take place ? Read full news
ਮਾਨਸਾ : ਬੀਤੇ ਦਿਨ ਐਤਵਾਰ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਕਾਂਗਰਸ ਪਾਰਟੀ ਦੇ ਯੁਵਾ ਲੀਡਰ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਦੀ ਦਿਨ ਦਿਹਾੜੇ ਮਾਨਸਾ ਦੇ ਨੇੜੇ ਪੈਂਦੇ ਪਿੰਡ ਜਵਾਰਕੇ ਚ ਕੁਝ ਅਣਪਛਾਤੇ ਬੰਦਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ | ਘਟਨਾ ਸਮੇਂ , ਸਿੱਧੂ ਮੂਸੇ ਵਾਲਾ ਦੇ ਨਾਲ ਉਸ ਦੇ ਦੋ ਦੋਸਤ ਵੀ ਥਾਰ ਗੱਡੀ ਚ ਸਵਾਰ ਹੁੰਦੇ ਹਨ ਓਹਨਾ ਦੇ ਗੋਲੀਆਂ ਲਗਦੀਆਂ ਹਨ ਅਤੇ ਉਹ ਵੀ ਜਖ਼ਮੀ ਹੋ ਜਾਂਦੇ ਹਨ | ਸਿੱਧੂ ਮੂਸੇ ਵਾਲਾ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਚ ਲਿਆਂਦਾ ਜਾਂਦਾ ਹੈ ਜਿਥੇ ਡਾਕਟਰ ਉਸ ਨੂੰ ਮਿਰਤਕ ਐਲਾਨ ਦਿੰਦੇ ਹਨ |
ਵੇਖੋ ਵੀਡੀਓ ਜਦੋ ਸਿੱਧੂ ਮੂਸੇ ਵਾਲੇ ਨੇ ਸਟੇਜ ਤੋਂ ਮਾਰੀ ਸੀ ਥਾਪੀ
ਸਿੱਧੂ ਦੀ ਲਾਸ਼ ਨੂੰ ਮਾਨਸਾ ਹਸਪਤਾਲ ਚ ਮੌਜੂਦ ਮੋਰਚਰੀ ਚ ਰੱਖ ਦਿੱਤਾ ਜਾਂਦਾ ਹੈ | ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਸਮਰਥਕ ਸਿਵਲ ਹਸਪਤਾਲ ਦੇ ਬਾਹਰ ਧਰਨੇ ਤੇ ਬੈਠ ਜਾਂਦੇ ਹਨ ਅਤੇ ਪੰਜਾਬ ਸਰਕਾਰ ਤੋਂ ਦੋਸ਼ੀਆਂ ਨੂੰ ਫੜਨ ਦੀ ਮੰਗ ਰੱਖਦੇ ਹਨ | ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਲਈ ਸਿੱਧੂ ਦਾ ਪਰਿਵਾਰ ਅਸਿਮਤੀ ਜਤਾਉਂਦਾ ਹੈ ਜਿਸ ਕਾਰਣ ਪੋਸਟ ਮਾਰਟਮ ਕਰਨ ਚ ਦੇਰੀ ਲੱਗਦੀ ਹੈ | ਸਿੱਧੂ ਮੂਸੇ ਵਾਲਾ ਦੇ ਸਮਰਥਕਾਂ ਦੇ ਗੁਸੇ ਨੂੰ ਵੇਖਦੇ ਹੋਏ ਪੂਰੇ ਹਸਪਤਾਲ ਨੂੰ ਸਕਿਉਰਿਟੀ ਨਾਲ ਲੈੱਸ ਕਰ ਦਿੱਤਾ ਜਾਂਦਾ ਹੈ |
ਚੰਡੀਗੜ੍ਹ ਪੱਬ ਚ ਕਿਵੇਂ ਪਈਆਂ ਸੀ ਸਿੱਧੂ ਮੂਸੇ ਵਾਲੇ ਨੇ ਧਮਾਲਾਂ – ਵੇਖੋ ਪੂਰੀ ਵੀਡੀਓ
ਸਿੱਧੂ ਦੇ ਪਿਤਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਚਿਠੀ ਲਿਖੀ ਜਾਂਦੀ ਹੈ ਅਤੇ ਉਸ ਚਿਠੀ ਵਿਚ ਕੁਝ ਮੰਗਾਂ ਦੀ ਲਿਸਟ ਦਿੱਤੀ ਜਾਂਦੀ ਹੈ | ਚਿੱਠੀ ਚ ਸਿੱਧੂ ਦੇ ਪਿਤਾ ਵਲੋਂ ਸਿੱਧੂ ਦੀ ਮੌਤ ਦਾ ਜਿੰਮੇਵਾਰ ਪੰਜਾਬ ਸਰਕਾਰ ਨੂੰ ਠੇਰਾਇਆ ਜਾਂਦਾ ਹੈ ਅਤੇ ਨਾਲ ਡੀ.ਜੀ.ਪੀ ਪੰਜਾਬ ਵਲੋਂ ਦਿੱਤੇ ਹੋਏ ਗੈਂਗਸਟਰਾਂ ਵਾਲੇ ਬਿਆਨ ਡੀ ਨਖੇਧੀ ਵੀ ਕੀਤੀ ਜਾਂਦੀ ਹੈ |

ਕੁਝ ਸਮੇਂ ਬਾਅਦ ਮੁੱਖ ਮੰਤਰੀ ਪੰਜਾਬ ਵਲੋਂ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਇਕ ਵੀਡੀਓ ਜਰੀਏ ਚਿੱਠੀ ਚ ਲਿਖੀਆਂ ਮੰਗਾਂ ਨੂੰ ਮੰਨ ਲਿਆ ਜਾਂਦਾ ਹੈ | ਉਸ ਤੋਂ ਬਾਅਦ ਸਿੱਧੂ ਦਾ ਪਰਿਵਾਰ ਪੋਸਟ ਮਾਰਟਮ ਲਈ ਆਪਣੀ ਸਹਿਮਤੀ ਜਤਾਉਂਦਾ ਹੈ ਅਤੇ ਲਗਭਗ ਸ਼ਾਮੀ 3 ਕੇ ਵਜੇ ਦੇ ਕਰੀਬ ਪੋਸਟਮਾਰਟਮ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਂਦੀ ਹੈ |
ਸਿੱਧੂ ਦੇ ਸਮਰਥਕ ਭਾਰੀ ਗਿਣਤੀ ਚ ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸਾ ਪਹੁੰਚੇ ਹਨ | ਸਿੱਧੂ ਨੂੰ ਪਿਆਰ ਕਰਨ ਵਾਲੇ ਇਕੱਲੇ ਪੰਜਾਬ ਚੋ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਵੱਖੋ ਵੱਖ ਰਾਜਾਂ ਚੋ ਸਿੱਧੂ ਦੇ ਪਿੰਡ ਪਹੁੰਚੇ ਹੋਏ ਹਨ | ਪੁਲਿਸ ਨੇ ਵੀ ਸਥਿਤੀ ਨੂੰ ਵੇਖਦੇ ਪੂਰੇ ਸੁਰੱਖਿਆ ਇੰਤਜ਼ਾਮ ਕੀਤੇ ਹੋਇਆ ਹਨ | ਸਮਰਥਕਾਂ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦਾ ਹਰ ਇਕ ਗਾਇਕ ਵੀ ਸਿੱਧੂ ਮੂਸੇ ਵਾਲੇ ਦੇ ਜੱਦੀ ਪਿੰਡ ਮੂਸਾ ਵਿਖੇ ਪਹੁੰਚੇ ਹੋਏ ਹਨ |
ਹੁਣੇ ਹੁਣੇ ਸਿੱਧੂ ਮੂਸੇ ਵਾਲੇ ਦੇ Official ਪੇਜ ਤੇ ਓਹਨਾ ਦੇ ਅੰਤਿਮ ਦਰਸ਼ਨ ਅਤੇ ਸਸਕਾਰ ਨੂੰ ਲੈ ਕੇ ਪੋਸਟ ਪਾਈ ਗਈ ਹੈ ਜਿਸ ਵਿਚ ਅੰਤਿਮ ਦਰਸ਼ਨ ਕਰਨ ਦਾ ਸਮਾਂ ਕੱਲ ਜਾਣੀ ਕੇ 31 ਮਈ ਸਵੇਰੇ 8:30 ਦਾ ਹੈ ਅਤੇ ਸਸਕਾਰ ਦੁਪਹਿਰੇ 12 ਕੇ ਵਜੇ ਦੇ ਕਰੀਬ ਕੀਤਾ ਜਾਵੇਗਾ |
