ਜਹਾਜ ਹੋ ਗਿਆ ਸੀ ਕ੍ਰੈਸ਼ , ਜੰਗਲ ਚ ਬੁਰੀ ਤਰਾਂ ਫਸਿਆ ਪਾਇਲਟ – ਪੰਜ ਹਫਤਿਆਂ ਬਾਅਦ ਰੈਸਕੂ ਟੀਮ ਨੇ ਲੱਭਿਆ – International News

ਜਹਾਜ ਹੋ ਗਿਆ ਸੀ ਕ੍ਰੈਸ਼ , ਜੰਗਲ ਚ ਬੁਰੀ ਤਰਾਂ ਫਸਿਆ ਪਾਇਲਟ – ਪੰਜ ਹਫਤਿਆਂ ਬਾਅਦ ਰੈਸਕੂ ਟੀਮ ਨੇ ਲੱਭਿਆ – International News

International News – Plane crashes, pilot stranded in jungle – rescue team finds five weeks later

ਬਰਾਜ਼ੀਲ – ਇੱਕ ਪਲੇਨ ਕ੍ਰੈਸ਼ ਹੋਣ ਪਿੱਛੋਂ ਪਾਇਲਟ ਅਮੇਜਨ ਦੇ ਖਤਰਨਾਕ ਜੰਗਲਾਂ ਵਿੱਚ ਡਿੱਗ ਗਿਆ ਅਤੇ ਪੰਜ ਹਫਤੇ ਤੱਕ ਚਿੜੀਆਂ ਦੇ ਆਂਡੇ ਅਤੇ ਜੰਗਲੀ ਫਲਾਂ ਨੂੰ ਖਾ ਕੇ ਜਿੰਦਾ ਰਿਹਾ। ਡੇਲੀਮੇਲ ਦੀ ਖਬਰ ਅਨੁਸਾਰ 36 ਸਾਲਾ ਪਾਇਲਟ ਐਂਟੋਨੀਓ 28 ਜਨਵਰੀ ਤੋਂ ਲਾਪਤਾ ਸੀ। ਉਸ ਨੇ ਜੰਗਲ ਦੇ ਅਲੇਂਕੇਰ ਸ਼ਹਿਰ ਤੋਂ ਉਡਾਣ ਭਰੀ ਸੀ ਅਤੇ ਐਲਮੇਰੀਅਮ ਸ਼ਹਿਰ ਜਾਣਾ ਸੀ। ਇਸ ਦੌਰਾਨ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਉਸ ਨੇ ਜਹਾਜ ਨੂੰ ਅਮੇਜਨ ਦੇ ਜੰਗਲਾਂ ਵਿੱਚ ਉਤਾਰਨ ਦਾ ਫੈਸਲਾ ਕੀਤਾ, ਪਰ ਜਹਾਜ਼ ਕ੍ਰੈਸ਼ ਹੋ ਗਿਆਤੇ ਉਹ ਜੰਗਲਾਂ ਵਿੱਚ ਫਸ ਗਿਆ ।

ਇਥੇ ਜਿੰਦਾ ਰਹਿਣ ਦੇ ਲਈ ਉਸ ਕੋਲ ਖਾਣ ਲਈ ਕੁਝ ਵੀ ਨਹੀਂ ਸੀ, ਜੋ ਕੁਝ ਖਾਣ ਦਾ ਸਾਮਾਨ ਉਸ ਨੇ ਕ੍ਰੈਸ਼ ਤੋਂ ਪਹਿਲਾਂ ਥੈਲੇ ਵਿੱਚ ਜਮ੍ਹਾ ਕੀਤਾ ਸੀ, ਉਹ ਦੋ-ਤਿੰਨ ਦਿਨਾਂ ਵਿੱਚ ਮੁੱਕ ਗਿਆ। ਇਸ ਦੇ ਬਾਅਦ ਉਸ ਨੇ ਆਪਣਾ ਪੇਟ ਭਰਨ ਲਈ ਚਿੜੀਆਂ ਦੇ ਆਲ੍ਹਣਿਆਂ ਵਿੱਚੋਂ ਆਂਡੇ ਖਾਣੇ ਸ਼ੁਰੂ ਕੀਤੇ। ਐਂਟੋਨੀਓ ਨੇ ਜੰਗਲੀ ਫਲਾਂ ਤੋਂ ਵੀ ਪ੍ਰਹੇਜ ਨਹੀਂ ਕੀਤਾ। ਅਜਿਹਾ ਪੰਜ ਹਫਤਿਆਂ ਤੱਕ ਚਲਦਾ ਰਿਹਾ, ਜਦ ਤੱਕ ਕਿ ਰੈਸਕਿਊ ਟੀਮ ਨੇ ਉਸ ਨੂੰ ਲੱਭ ਨਹੀਂ ਲਿਆ।

ਪਾਇਲਟ ਦੇ ਲਾਪਤਾ ਹੋਣ ਦੇ ਬਾਅਦ ਰੈਸਕਿਊ ਟੀਮ ਉਸ ਨੂੰ ਲੱਭਣ ਦੀ ਮੁਹਿੰਮ ਵਿੱਚ ਲੱਗ ਗਈ ਸੀ। ਐਂਟੋਨੀਓ ਆਪਣੇ ਜਹਾਜ਼ ਦੇ ਨੇੜੇ ਕਈ ਦਿਨ ਰਹਿਣ ਪਿੱਛੋਂ ਮਦਦ ਦੀ ਭਾਲ ਵਿੱਚ ਲਗਾਤਾਰ ਜੰਗਲਾਂ ਵਿੱਚ ਘੁੰਮਦਾ ਰਿਹਾ ਸੀ। ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਕਈ ਖਤਰਨਾਕ ਜਾਨਵਰਾਂ ਦੀ ਮੌਜੂਦਗੀ ਵਾਲੇ ਜੰਗਲ ਵਿੱਚ ਉਹ ਮਜ਼ਬੂਤੀ ਨਾਲ ਡਟਿਆ ਰਿਹਾ। ਜੰਗਲਾਂ ਵਿੱਚ ਮਦਦ ਲੱਭਣ ਦੇ ਦੌਰਾਨ ਉਸ ਦੀ ਰੈਸਕਿਊ ਟੀਮ ਨਾਲ ਮੁਲਾਕਾਤ ਹੋ ਗਈ। ਇਸ ਦੇ ਬਾਅਦ ਟੀਮ ਐਂਟੋਨੀਓ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਕੁਝ ਛੋਟੀ-ਮੋਟੀ ਸੱਟ ਅਤੇ ਡਿਹਾਈਡਰੇਸ਼ਨ ਦਾ ਇਲਾਜ ਕਰਨ ਦੇ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ।

News Reference : http://punjabipost.ca/

ਨੌਕਰੀਆਂ ਹੀ ਨੌਕਰੀਆਂ

ਪੀ.ਪੀ.ਐਸ.ਸੀ ਵਲੋਂ ਪੰਜਾਬ ਚ 612 ਅਸਾਮੀਆਂ ਭਰਨ ਲਈ ਕੱਢੀਆਂ ਨੌਕਰੀਆਂ – ਹੁਣੇ ਅਪਲਾਈ ਕਰੋ

ਪੰਜਾਬ ਬਿਜਲੀ ਬੋਰਡ ਚ ਨਿਕਲ ਰਹੀਆ ਨੇ ਲਾਇਨਮੈਨਾ, ਕਲਰਕਾ ਅਤੇ ਜੀ.ਈ ਦੀਆ ਨੌਕਰੀਆ – 2632 ਪੋਸਟਾ

ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਪੜਨ ਲਈ ਤੁਸੀਂ ਸਾਡੇ ਫੇਸਬੁੱਕ Page ਨੂੰ ਲਾਇਕ ਕਰ ਸਕਦੇ ਹੋ : Punjabi Voice ਅਤੇ ਸਾਡਾ Youtube ਚੈਨਲ ਵੀ Subscribe ਕਰ ਸਕਦੇ ਹੋ – > Punjabi Voice

ਇਹ ਵੀ ਪੜ੍ਹੋ :

International