ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਲੋਕਾਂ ਵਲੋਂ ਕੁੱਟਮਾਰ , ਕੁੱਟਮਾਰ ਦੀ Video Viral

ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਲੋਕਾਂ ਵਲੋਂ ਕੁੱਟਮਾਰ , ਕੁੱਟਮਾਰ ਦੀ Video Viral

BJP’s Abohar MLA Arun Narang beaten by people, Video Viral

ਵੈੱਬ ਡੈਸਕ : ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਹੈ | ਘਟਨਾ ਸ਼ਨੀਵਾਰ ਸ਼ਾਮ ਦੀ ਹੈ ਕੇਂਦਰ ਸਰਕਾਰ ਤੋਂ ਨਾਰਾਜ਼ ਕਿਸਾਨਾਂ ਨੇ ਜਨਤਕ ਤੌਰ’ ਤੇ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਕੁੱਟਿਆ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਅਤੇ ਸੜਕਾਂ ਤੇ ਭਜਾ ਭਜਾ ‘ਤੇ ਕੁੱਟਮਾਰ ਕੀਤੀ।

Advt - Mann Web Solutions
Mann Web Solutions

ਨਾਰੰਗ ਜ਼ਖਮੀ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਜੋ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਵੇਗਾ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਰਾਜ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ | ਕਿਸਾਨਾਂ ਨੂੰ ਅਜਿਹੀਆਂ ਹਿੰਸਕ ਘਟਨਾਵਾਂ ਵਿੱਚ ਨਾ ਪੈਣ ਦੀ ਅਪੀਲ ਕਰਨ ਦੇ ਨਾਲ, ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਖੇਤੀਬਾੜੀ ਕਾਨੂੰਨਾਂ ਕਾਰਨ ਪੈਦਾ ਹੋਏ ਸੰਕਟ ਦਾ ਹੱਲ ਕੀਤਾ ਜਾਵੇ।

advertise with us
Advertise With Us

ਨਾਰੰਗ ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ ਪ੍ਰੈਸ ਕਾਨਫਰੰਸ ਕਰਨ ਲਈ ਮਲੋਟ ਵਿੱਚ ਭਾਜਪਾ ਦਫ਼ਤਰ ਆਏ ਸਨ। ਜਦੋਂ ਕਿਸਾਨਾਂ ਨੂੰ ਉਸਦੀ ਆਮਦ ਦਾ ਪਤਾ ਲੱਗਾ ਤਾਂ ਉਹ ਮਲੋਟ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਇਕੱਠੇ ਹੋ ਗਏ। ਕਿਸਾਨਾਂ ਨੂੰ ਇਕੱਠਿਆਂ ਵੇਖ ਕੇ ਪੁਲਿਸ ਨੇ ਵਿਧਾਇਕ ਨੂੰ ਬਾਹਰ ਕਢਣਾ ਚਾਹਿਆ , ਪਰ ਕਿਸਾਨ ਉਨ੍ਹਾਂ ਦਾ ਪਿਛਾ ਕੀਤਾ । ਪੁਲਿਸ ਵਿਧਾਇਕ ਨੂੰ ਇਕ ਦੁਕਾਨ ਦੇ ਅੰਦਰ ਲੈ ਗਈ। ਕਿਸਾਨਾਂ ਨੇ ਇਹ ਵੇਖ ਲਿਆ ਅਤੇ ਉਹ ਉਸ ਦੁਕਾਨ ਦੇ ਬਾਹਰ ਧਰਨੇ ‘ਤੇ ਬੈਠ ਗਏ। ਇਹ ਦੇਖ ਕੇ ਪੁਲਿਸ ਨੇ ਦੁਕਾਨ ਅੰਦਰ ਬੰਦ ਕਰ ਦਿੱਤੀ।

ਇਸ ਦੌਰਾਨ ਕਿਸਾਨਾਂ ਨੇ ਵਿਧਾਇਕ ਦੀ ਕਾਰ ਵਿੱਚ ਤੋੜ-ਫੋੜ ਵੀ ਕੀਤੀ। ਕੁਝ ਸਮੇਂ ਬਾਅਦ ਪੁਲਿਸ ਨੇ ਨਾਰੰਗ ਨੂੰ ਦੁਕਾਨ ਤੋਂ ਬਾਹਰ ਕਢਣਾ ਸ਼ੁਰੂ ਕਰ ਦਿੱਤਾ। ਕਿਸਾਨ ਵੀ ਉਨ੍ਹਾਂ ਦੇ ਮਗਰ ਭੱਜੇ। ਇਸ ਨੂੰ ਵੇਖਦਿਆਂ ਵਿਧਾਇਕਾਂ ਅਤੇ ਨੇਤਾਵਾਂ ਨੇ ਆਪਣੀ ਜਾਨ ਬਚਾਉਣ ਲਈ ਤੇਜ਼ੀ ਨਾਲ ਦੌੜਨਾ ਸ਼ੁਰੂ ਕਰ ਦਿੱਤਾ। ਜਦੋਂ ਪੁਲਿਸ ਮੁਲਾਜ਼ਮਾਂ ਨੇ ਗੁੱਸੇ ਵਿੱਚ ਆਏ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਪਾਸਿਆਂ ਤੋਂ ਝੜਪਾਂ ਸ਼ੁਰੂ ਹੋ ਗਈਆਂ। ਇਸ ਦੌਰਾਨ ਕਿਸਾਨਾਂ ਨੇ ਵਿਧਾਇਕ ਨੂੰ ਫੜ ਲਿਆ ਅਤੇ ਉਸ ਨਾਲ ਕੁੱਟਮਾਰ ਅਤੇ ਕੱਪੜੇ ਪਾੜਣੇ ਸ਼ੁਰੂ ਕਰ ਦਿੱਤੇ।

VIDEO VIRAL :

ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਲੋਕਾਂ ਵਲੋਂ ਕੁੱਟਮਾਰ , ਕੁੱਟਮਾਰ ਦੀ Video Viral

Advt of LIC
LIC OF INDIA

ਕਿਸੇ ਤਰ੍ਹਾਂ ਪੁਲਿਸ ਮੁਲਾਜ਼ਮਾਂ ਨੇ ਵਿਧਾਇਕ ਨੂੰ ਬਚਾਇਆ ਅਤੇ ਉਸਨੂੰ ਮੁਢਲੀ ਸਹਾਇਤਾ ਲਈ ਹਸਪਤਾਲ ਲੈ ਗਏ। ਇਸ ਘਟਨਾ ਦੀ ਨਿੰਦਾ ਕਰਦਿਆਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਰਾਜ ਵਿੱਚ ਅਮਨ-ਕਾਨੂੰਨ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਘਟਨਾ ‘ਤੇ ਅਫਸੋਸ ਜ਼ਾਹਰ ਕੀਤਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਨਾਰੰਗ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ।

ਕਰਤਾਰ ਰਮਲੇ ਨਾਲ ਗਾਉਣ ਵਾਲੀ ਗਾਇਕਾ ਨਵਜੋਤ ਰਾਣੀ ਨੇ ਮੋਦੀ ਨੂੰ ਸੁਣਾਈਆਂ ਖਰੀਆਂ ਖਰੀਆਂ

ਮੁੰਡਾ ਸੂਈ ਦੇ ਨਾਖਾਰੇ ਥਾਣੀ ਕੱਢਤਾ ਬਹੂ ਨੇ – ਕਰਤਾਰ ਰਾਮਲਾ Live ਸ਼ੋਅ

ਸੁਣੋ ਟਿੱਸੀ ਵਾਲਾ ਬੇਰ – 1991 ਚ ਕਰਤਾਰ ਰਮਲੇ ਨੇ ਗਾਇਆ ਸੀ ਇਹ ਗੀਤ

ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਪੜਨ ਲਈ ਤੁਸੀਂ ਸਾਡੇ ਫੇਸਬੁੱਕ Page ਨੂੰ ਲਾਇਕ ਕਰ ਸਕਦੇ ਹੋ : Punjabi Voice ਅਤੇ ਸਾਡਾ Youtube ਚੈਨਲ ਵੀ Subscribe ਕਰ ਸਕਦੇ ਹੋ – > Punjabi Voice

ਇਹ ਵੀ ਪੜ੍ਹੋ :

National Political News Punjab Video