ਫਿਰ ਤੋਂ ਕੋਰੋਨਾ ਦਾ ਕਹਿਰ , ਅੰਤਰ ਰਾਸ਼ਟਰੀ ਉਡਾਣਾਂ ਇਸ ਤਾਰੀਖ ਤੱਕ ਕੀਤੀਆਂ ਮੁਲਤਵੀ – International Flights

ਫਿਰ ਤੋਂ ਕੋਰੋਨਾ ਦਾ ਕਹਿਰ , ਅੰਤਰ ਰਾਸ਼ਟਰੀ ਉਡਾਣਾਂ ਇਸ ਤਾਰੀਖ ਤੱਕ ਕੀਤੀਆਂ ਮੁਲਤਵੀ – International Flights

Corona’s fury again, International Flights postponed to this date

advertise with us
ADVT

ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਫਿਰ ਮੰਗਲਵਾਰ ਨੂੰ ਅੰਤਰਰਾਸ਼ਟਰੀ ਫਲਾਈਟ ਓਪਰੇਸ਼ਨਾਂ ‘ਤੇ ਪਾਬੰਦੀ 30 ਅਪ੍ਰੈਲ 2021 ਤੱਕ ਵਧਾ ਦਿੱਤੀ ਹੈ। ਹਾਲਾਂਕਿ, ਕੇਸਾਂ ਦੀ ਗੰਭੀਰਤਾ ਦੇ ਅਧਾਰ ‘ਤੇ, ਸਮਰੱਥ ਅਥਾਰਟੀ ਦੁਆਰਾ ਚੁਣੇ ਰੂਟਾਂ ‘ਤੇ ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਦੂਜਾ ਵਿਆਹ ਕਰਵਾਉਣ ਲਈ 60 ਸਾਲਾ ਬਜ਼ੁਰਗ ਚੜ੍ਹਿਆ ਬਿਜਲੀ ਦੇ ਖ਼ਬੇ ਤੇ – National News

ਉਡਾਣਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਵਿਦੇਸ਼ ਤੋਂ ਆਉਣ ਵਾਲੇ ਕੋਰੋਨਾ ਦੇ ਸਟ੍ਰੇਨ ਦੇ ਮੱਦੇਨਜ਼ਰ ਲਿਆ ਗਿਆ ਹੈ। ਦੱਸ ਦੇਈਏ ਕਿ ਦੇਸ਼ ਵਿੱਚ 700 ਤੋਂ ਵੱਧ ਲੋਕ ਕੋਰੋਨਾ ਦੇ ਨਵੀਂ ਸਟ੍ਰੇਨ ਦਾ ਸ਼ਿਕਾਰ ਹੋਏ ਹਨ।

ਕੋਰੋਨਾ ਦੇ ਫੈਲਣ ਤੋਂ ਰੋਕਣ ਲਈ ਪਿਛਲੇ ਸਾਲ 25 ਮਾਰਚ ਤੋਂ ਭਾਰਤ ਲਈ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾਈ ਗਈ ਸੀ। ਪਰ ਮਈ 2020 ਤੋਂ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਉਡਾਣ ਭਰ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਜੁਲਾਈ ਤੋਂ ਚੋਣਵੇਂ ਦੇਸ਼ਾਂ ਨਾਲ ਏਅਰ ਬਬਲ ਸਮਝੌਤੇ ਤਹਿਤ ਉਡਾਣਾਂ ਵੀ ਚਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਨਾ 20 ਲੱਖ ਤੇ ਨਾ 10 ਲੱਖ ਸਿਰਫ ਸਵਾ ਰੁਪਏ ਨਾਲ ਕਰਵਾਇਆ ਵਿਆਹ – Punjab News

ਜਾਣਕਾਰੀ ਲਈ ਦੱਸ ਦੀਏ , ਭਾਰਤ ਤੇ ਇਕ ਫਿਰ ਕੋਰੋਨਾ ਦਾ ਡਰ ਮੰਡਰਾਉਣ ਲੱਗਾ ਹੈ ਕਿਉਂ ਕੇ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਕਈ ਸੂਬਿਆਂ ਵਿਚ ਕੋਰੋਨਾ ਪੌਜੇਟਿਵ ਮਰੀਜਾਂ ਦੀ ਗਿਣਤੀ ਚ ਲਗਾਤਾਰ ਵਾਧਾ ਹੋ ਰਿਹਾ ਹੈ | ਕਈ ਸੂਬਿਆਂ ਦੇ ਸ਼ਹਿਰਾਂ ਚ ਸੂਬਾ ਸਰਕਾਰਾਂ ਨੇ ਰਾਤ ਦਾ ਕਰਫਿਊ ਵੀ ਜਾਰੀ ਕਰ ਦਿੱਤਾ ਹੈ |

ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਪੜਨ ਲਈ ਤੁਸੀਂ ਸਾਡੇ ਫੇਸਬੁੱਕ Page ਨੂੰ ਲਾਇਕ ਕਰ ਸਕਦੇ ਹੋ : Punjabi Voice ਅਤੇ ਸਾਡਾ Youtube ਚੈਨਲ ਵੀ Subscribe ਕਰ ਸਕਦੇ ਹੋ – > Punjabi Voice

ਇਹ ਵੀ ਪੜ੍ਹੋ :

International National