ਨਿਹੰਗਾਂ ਦੇ ਭੇਸ ਵਿਚ ਬਦਮਾਸ਼ਾਂ ਨੇ ਪੁਲਿਸ ਟੀਮ ‘ਤੇ ਕੀਤਾ ਹਮਲਾ – ਐਨਕਾਊਂਟਰ ਚ ਹਮਲਾਵਰਾਂ ਦੀ ਮੌਤ – Crime News

ਨਿਹੰਗਾਂ ਦੇ ਭੇਸ ਵਿਚ ਬਦਮਾਸ਼ਾਂ ਨੇ ਪੁਲਿਸ ਟੀਮ ‘ਤੇ ਕੀਤਾ ਹਮਲਾ – ਐਨਕਾਊਂਟਰ ਚ ਹਮਲਾਵਰਾਂ ਦੀ ਮੌਤ – Crime News

Crime News – Police team attacked by miscreants disguised as Nihangs – attackers killed in encounter

ਤਰਨਤਾਰਨ : ਜਾਣਕਾਰੀ ਅਨੁਸਾਰ , ਕਤਲ ਦੇ ਦੋਵਾਂ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਤਰਨਤਾਰਨ, ਪੰਜਾਬ ਪਹੁੰਚੀ ਸੀ | ਨਿਹੰਗਾਂ ਦੇ ਭੇਸ ਵਿਚ ਬਦਮਾਸ਼ਾਂ ਨੇ ਪੁਲਿਸ ਟੀਮ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਦੋ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਫਾਇਰਿੰਗ ਕੀਤੀ ਅਤੇ ਦੋਵੇਂ ਹਮਲਾਵਰਾਂ ਨੂੰ ਮਾਰ ਦਿੱਤਾ। ਮੁਕਾਬਲੇ ਵਿਚ ਮਾਰੇ ਗਏ ਦੋ ਮੁਲਜ਼ਮਾਂ ਦੀ ਪਛਾਣ ਮਹਾਤਬ ਸਿੰਘ ਅਤੇ ਗੁਰਦੇਵ ਸਿੰਘ ਵਜੋਂ ਹੋਈ ਹੈ।

ਐਸਐਸਪੀ ਧੁਰਮਨ ਐਚ. ਨਿੰਬਲੇ ਨੇ ਪ੍ਰੈਸ ਕਾਨਫਰੰਸ ਨੂੰ ਦੱਸਿਆ ਕਿ ਬਾਬਾ ਸੰਤੋਖ ਸਿੰਘ ਨੂੰ ਮੁਲਜ਼ਮ ਮਹਾਤਾਬ ਸਿੰਘ ਅਤੇ ਗੁਰਦੇਵ ਸਿੰਘ ਨੇ 11 ਮਾਰਚ ਨੂੰ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿੱਚ ਮਾਰਿਆ ਸੀ। ਉਸ ਸਮੇਂ ਤੋਂ ਇਹ ਦੋਵੇਂ ਫਰਾਰ ਸਨ।

ਕਰਤਾਰ ਰਮਲੇ ਨਾਲ ਗਾਉਣ ਵਾਲੀ ਗਾਇਕਾ ਨਵਜੋਤ ਰਾਣੀ ਨੇ ਮੋਦੀ ਨੂੰ ਸੁਣਾਈਆਂ ਖਰੀਆਂ ਖਰੀਆਂ

ਪੰਜਾਬ ਚ ਨਿਕਲੀਆਂ ਸਰਕਾਰੀ ਨੌਕਰੀਆਂ ਦੇ ਫਾਰਮ ਭਰਨ ਲਈ ਕਲਿਕ ਕਰੋ

ਕਰਤਾਰ ਰਮਲੇ ਦੇ ਇਸ ਗੀਤ ਨੇ ਹਿਲਾ ਕੇ ਰਖਤੀ ਸੀ ਦੁਨੀਆ – ਤੁਸੀਂ ਵੀ ਸੁਣੋ

ਮਹਾਰਾਸ਼ਟਰ ਦੀ ਪੁਲਿਸ ਨੂੰ ਤਰਨਤਾਰਨ ਜ਼ਿਲ੍ਹੇ ਦੇ ਸਿੰਘਪੁਰਾ ਨੇੜੇ ਉਨ੍ਹਾਂ ਦਾ ਸਥਾਨ ਮਿਲਿਆ। ਉੱਥੋਂ ਦੀ ਪੁਲਿਸ ਨੇ ਤਰਨਤਾਰਨ ਪੁਲਿਸ ਨਾਲ ਸੰਪਰਕ ਕੀਤਾ। ਐਤਵਾਰ ਨੂੰ ਭੋਗਵਿੰਡ ਹੈੱਡ ਕਾਂਸਟੇਬਲ ਸਰਬਜੀਤ ਸਿੰਘ ਪਿੰਡ ਛਛਰੇਵਾਲ ਵਿਖੇ ਭੋਗ ਦੀ ਰਸਮ ਚਲ ਰਹੀ ਸੀ। 10 ਦਿਨ ਪਹਿਲਾਂ ਉਸ ਦੀ ਮੌਤ ਹੋ ਗਈ। ਇਥੇ ਹੀ ਇਹ ਬਦਮਾਸ਼ਾਂ ਦੇ ਹੋਣ ਦੀ ਖ਼ਬਰ ਮਿਲੀ ਸੀ।

crime in punjab
Crime in Punjab

ਥਾਣਾ ਵਲਟੋਹਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਖੇਮਕਰਨ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਸਿੰਘ ਪਿੰਡ ਸਿੰਘਪੁਰਾ ਪਹੁੰਚੇ, ਜਿਥੇ ਬਦਮਾਸ਼ਾਂ ਵਲੋਂ ਦੋਵਾਂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬਲਵਿੰਦਰ ਸਿੰਘ ਦੀਆਂ ਹੱਥ ਦੀਆਂ ਉਂਗਲਾਂ ਅਤੇ ਨਰਿੰਦਰ ਸਿੰਘ ਦੀ ਗੁੱਟ ਦੇ ਡੂੰਘੇ ਜ਼ਖ਼ਮ ਸਨ। ਇਸ ਤੋਂ ਬਾਅਦ ਦੋਸ਼ੀ ਉਥੋਂ ਭੱਜ ਗਏ। ਢੇਡ ਕਿਲੋਮੀਟਰ ਤੱਕ ਪੁਲਿਸ ਨੇ ਓਹਨਾ ਦਾ ਪਿੱਛਾ ਕੀਤਾ।

advertise with us
ADVT – Advertise with Us

ਮੁਲਜ਼ਮਾਂ ਨੇ ਦੁਬਾਰਾ ਪੁਲਿਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ‘ਤੇ ਪੁਲਿਸ ਨੇ ਦੋਵਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਉਸੇ ਸਮੇਂ, ਦੋਵਾਂ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਪੜਨ ਲਈ ਤੁਸੀਂ ਸਾਡੇ ਫੇਸਬੁੱਕ Page ਨੂੰ ਲਾਇਕ ਕਰ ਸਕਦੇ ਹੋ : Punjabi Voice ਅਤੇ ਸਾਡਾ Youtube ਚੈਨਲ ਵੀ Subscribe ਕਰ ਸਕਦੇ ਹੋ – > Punjabi Voice

ਇਹ ਵੀ ਪੜ੍ਹੋ :

Amritsar Crime Punjab