Punjab News – Vehicles must be fitted with high security registration plates
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਨੂੰ ਹਾਈ ਸਕਿਓਰਿਟੀ ਨੰਬਰ ਪਲੇਟਾਂ (ਐਚ.ਐਸ.ਆਰ.ਪੀ.) ਲਗਵਾਉਣ ਲਈ ਇਕ ਮਹੀਨੇ ਦਾ ਹੋਰ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ। ਪਿਛਲੇ 8 ਮਹੀਨਿਆਂ ਦੌਰਾਨ ਲਗਭਗ 13 ਲੱਖ ਵਾਹਨਾਂ ‘ਤੇ ਇਹ ਨੰਬਰ ਪਲੇਟਾਂ ਫਿਕਸ ਕੀਤੀਆਂ ਜਾ ਚੁੱਕੀਆਂ ਹਨ। ਅਜੇ ਵੀ ਬਹੁਤ ਸਾਰੇ ਵਾਹਨ ਮਾਲਕ ਇਨਾਂ ਪਲੇਟਾਂ ਨੂੰ ਲਗਵਾਉਣ ਲਈ ਅੱਗੇ ਨਹੀਂ ਆਏ ਹਨ। ਅਜਿਹੇ ਸਾਰੇ ਵਾਹਨ ਮਾਲਕਾਂ ਲਈ ਇਨਾਂ ਪਲੇਟਾਂ ਨੂੰ ਲਗਵਾਉਣ ਲਈ 15 ਅਪ੍ਰੈਲ ਤੱਕ ਦਾ ਆਖਰੀ ਮੌਕਾ ਦਿੱਤਾ ਗਿਆ ਹੈ ਜਿਸ ਮਗਰੋਂ ਸਬੰਧਤ ਅਧਿਕਾਰੀ ਹਾਈ ਸਕਿਓਰਿਟੀ ਰਜਿਸਟ੍ਰੇਸਨ ਪਲੇਟਾਂ ਤੋਂ ਬਗੈਰ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦੇਣਗੇ ।

ਰਾਜ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਐਚ.ਐਸ.ਆਰ.ਪੀ ਦੀ ਵਰਤੋਂ ਨਾਲ ਗੁੰਮੀਆਂ ਜਾਂ ਚੋਰੀ ਹੋਈਆਂ ਗੱਡੀਆਂ ਨੂੰ ਟਰੈਕ ਕਰਨ ਵਿਚ ਹੋਰ ਸੁਧਾਰ ਹੋਇਆ ਹੈ ਕਿਉਂ ਕਿ ਜੇਕਰ ਐਚ.ਐਸ.ਆਰ.ਪੀ ਨੂੰ ਫਿਕਸ ਨਹੀਂ ਕੀਤਾ ਗਿਆ ਤਾਂ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਪ੍ਰਿੰਟ ਕਰਨਾ ਸੰਭਵ ਨਹੀਂ ਹੋਵੇਗਾ। ਉਨਾਂ ਕਿਹਾ ਕਿ ਹੁਣ ਐਚ.ਐਸ.ਆਰ.ਪੀ ਫਿਟਮੈਂਟ ਡਾਟਾ ਸਿੱਧੇ ਤੌਰ ’ਤੇ ਐਨਆਈਸੀ (ਨੈਸ਼ਨਲ ਇਨਫੋਰਮੈਟਿਕਸ ਸੈਂਟਰ) ਦੀ ‘ਵਾਹਨ ਐਪਲੀਕੇਸ਼ਨ’ ਨਾਲ ਜੋੜ ਦਿੱਤਾ ਗਿਆ ਹੈ ਜਿਸ ਨਾਲ ਧੋਖਾਧੜੀ/ਗੈਰ-ਕਾਨੂੰਨੀ ਆਰਸੀ ਦੀ ਛਪਾਈ ਨੂੰ ਰੋਕਣ ਵਿਚ ਮਦਦ ਮਿਲੇਗੀ।

ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਹ ਸਹੂਲਤ ਦੇਣ ਲਈ ਪੂਰੇ ਪੰਜਾਬ ਚ 102 ਕੇਂਦਰ ਖੋਲ੍ਹੇ ਗਏ ਹਨ | ਕੇਂਦਰਾਂ ‘ਤੇ ਵਾਹਨ ਮਾਲਕ ਮੋਬਾਈਲ ਐਪਲੀਕੇਸ਼ਨ ‘ਐਚਐਸਆਰਪੀ ਪੰਜਾਬ’ ਜਾਂ ਵੈੱਬਸਾਈਟ www.Punjabhsrp.in ਤੋਂ ਆਪਣੀ ਸਹੂਲਤ ਅਨੁਸਾਰ ਆਨਲਾਈਨ ਸਮਾਂ ਲੈ ਕੇ ਅਤੇ ਫ਼ੀਸ ਦੀ ਅਦਾਇਗੀ ਕਰਕੇ ਪਲੇਟਾਂ ਲਗਵਾ ਸਕਦੇ ਹਨ। ਚਾਹਵਾਨ ਪਲੇਟਾਂ ਫਿੱਟ ਕਰਾਉਣ ਦੀ ਤਰੀਕ ਲੈਣ ਲਈ ਹੈਲਪਲਾਈਨ ਨੰਬਰ 7888498859 ਅਤੇ 7888498853 ’ਤੇ ਕਾਲ ਵੀ ਕਰ ਸਕਦੇ ਹਨ। ਉਨਾਂ ਦੱਸਿਆ ਕਿ ਘਰ ਵਿੱਚ ਹੀ ਪਲੇਟਾਂ ਲਗਵਾਉਣ ਦੀ ਵਿਸ਼ੇਸ਼ ਸਹੂਲਤ ਵੀ ਉਪਲੱਬਧ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਦੋ ਅਤੇ ਤਿੰਨ ਪਹੀਆ ਵਾਹਨ ਮਾਲਕਾਂ ਨੂੰ 100 ਰੁਪਏ ਅਤੇ ਚਾਰ ਅਤੇ ਇਸ ਤੋਂ ਵੱਧ ਪਹੀਆ ਵਾਹਨ ਮਾਲਕਾਂ ਨੂੰ 150 ਰੁਪਏ ਦੇਣੇ ਪੈਂਦੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਸਾਰੇ ਵਾਹਨਾਂ ਲਈ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਫਿਕਸ ਕਰਵਾਉਣਾ ਲਾਜਮੀ ਹੈ ਅਤੇ ਪੰਜਾਬ ਵਿੱਚ ਵੀ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਫਿਕਸ ਕਰਵਾਏ ਬਿਨਾਂ ਆਰਸੀ ਪ੍ਰਿੰਟ ਨਹੀਂ ਕਰਵਾਈ ਜਾ ਸਕੇਗੀ।
ਨੌਕਰੀਆਂ ਹੀ ਨੌਕਰੀਆਂ
ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਪੜਨ ਲਈ ਤੁਸੀਂ ਸਾਡੇ ਫੇਸਬੁੱਕ Page ਨੂੰ ਲਾਇਕ ਕਰ ਸਕਦੇ ਹੋ : Punjabi Voice ਅਤੇ ਸਾਡਾ Youtube ਚੈਨਲ ਵੀ Subscribe ਕਰ ਸਕਦੇ ਹੋ – > Punjabi Voice
ਇਹ ਵੀ ਪੜ੍ਹੋ :
- Crime News – ਇਕ ਬਲਾਤਕਾਰੀ ਦੋਸ਼ੀ ਨੂੰ ਬਚਾਉਣ ਲਈ ਔਰਤਾਂ ਨੇ ਪੁਲਿਸ ਕਰਮਚਾਰੀਆਂ ਦੇ ਵੱਢੀਆਂ ਦੰਦੀਆਂ ਤੇ ਪਾੜੀ ਵਰਦੀ
- ਭਾਰਤ ਦੇ ਇਹਨਾਂ ਤਿੰਨ ਸੂਬਿਆਂ ਚ ਸਭ ਤੋਂ ਵੱਧ corona positive cases – ਇਕ ਸੂਬੇ ਚ ਲਾਉਣਾ ਪੈ ਸਕਦਾ ਹੈ LOCKDOWN
- ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਲੋਕਾਂ ਵਲੋਂ ਕੁੱਟਮਾਰ , ਕੁੱਟਮਾਰ ਦੀ Video Viral
- Diya Mirza (ਦੀਆ ਮਿਰਜ਼ਾ) ਦਾ ਪੁਰਸ਼ਾਂ ਦੇ ਨਿਜੀ ਪਾਰਟ ਬਾਰੇ ਹੈਰਾਨ ਕਰਨ ਵਾਲਾ ਟਵੀਟ, ਲੋਕ ਹੈਰਾਨ
- ਨਾਬਾਲਗ ਲੜਕੀ ਨਾਲ 8 ਨੌਜੁਵਾਨਾਂ ਨੇ ਕੀਤਾ ਸਮੂਹਿਕ ਬਲਾਤਕਾਰ – Crime News
- Musafir : Korala Maan – Gurlej Akhtar|New Punjabi Song 2021-ਨਵੇਂ ਗੀਤ ਨਾਲ ਹਿਲਾਤੀ ਮਿਊਜ਼ਿਕ ਇੰਡਸਟਰੀ
- ਚੰਡੀਗੜ੍ਹ ਚ ਇਹਨਾਂ ਸਥਾਨਾਂ ‘ਤੇ ਹੋਲੀ ਖੇਡਣ’ ਤੇ ਲੱਗੀ ਪਾਬੰਦੀ – 24 ਘੰਟਿਆਂ ਚ 226 ਕਰੋਨਾ ਪਾਜੀਟਿਵ ਮਰੀਜ਼