Singhu Border Firing Case – ਹਮਲਾਵਰ ਹੋਏ ਫਰਾਰ – ਵੇਖੋ ਵੀਡੀਓ

Singhu Border Firing Case – ਹਮਲਾਵਰ ਹੋਏ ਫਰਾਰ – ਵੇਖੋ ਵੀਡੀਓ

Singhu Border Firing Case

advertise with us
Advertise With Us

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਪਿਛਲੇ ਦੋ-ਢਾਈ ਮਹੀਨਿਆਂ ਤੋਂ ਪੂਰੇ ਭਾਰਤ ਦੇ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ । ਭਾਰਤ ਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਿਸ ਨਹੀਂ ਲੈ ਰਹੀ ਪਰ ਕਿਸਾਨ ਇਹ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਸਰਕਾਰ ਤੇ ਸ਼ਾਂਤੀ ਪੂਰਬਕ ਧਰਨਿਆਂ ਨਾਲ ਦਬਾ ਬਣਾ ਰਹੇ ਹਨ | ਦਿੱਲੀ ਦੇ ਵੱਖ ਵੱਖ ਬਰਡਰਾਂ ਤੇ ਜਿਵੇ ਕੇ ਸਿੰਘੁ ਬਾਰਡਰ, ਗਾਜੀਪੁਰ ਬਾਰਡਰ ਅਤੇ ਟਿੱਕਰੀ ਬਾਰਡਰ ਤੇ ਕਿਸਾਨ ਲੱਖਾਂ ਦੀ ਗਿਣਤੀ ਚ ਧਰਨੇ ਤੇ ਬੈਠੇ ਹਨ |

ਦਿੱਲੀ ਦੇ ਸਿੰਘੂ ਬਾਰਡਰ ਅਹਿਮ ਮੋਰਚਾ ਹੈ । ਜਿੱਥੇ ਐਤਵਾਰ ਰਾਤ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਿੰਘੂ ਬਾਰਡਰ ‘ਤੇ TDI ਮੌਲ ਦੇ ਕੋਲ ਫਾਇਰਿੰਗ ਹੋਈ । ਮੌਕੇ ਤੇ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਗਨੀਮਤ ਰਹੀ ਇਸ ਦੌਰਾਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਹਮਲਾਵਰ ਮੌਕੇ ‘ਤੇ ਫਰਾਰ ਹੋ ਗਏ ।

ਮੌਕੇ ਤੇ ਮਜੂਦ ਕਿਸਾਨਾਂ ਵਲੋਂ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਹਮਲੇ ਬਾਰੇ ਮੌਕੇ ਤੇ ਪੁਲਿਸ ਨੂੰ ਕਿਸਾਨਾਂ ਨੇ ਜੋ ਦਸਿਆ ਤੁਸੀਂ ਨੀਚੇ ਦਿੱਤੀ ਟਵਿੱਟਰ ਵੀਡੀਓ ਚ ਸੁਣ ਸਕਦੇ ਹੋ |

Latest News Updates

Crime National Punjab Video